ਮੇਰੀ ਖਸਲਤ

[JUGRAJ SINGH]

Prime VIP
Staff member
ਮੈਂ
ਉਸ ਧਾਤ ਦਾ
ਨਹੀਂ ਬਣਿਆ
ਜਿਸਦੇ ਕੌਲੀਆਂ
ਚਮਚੇ ਬਣਦੇ ਨੇ !
ਮੈਂ ਉਸ ਧਾਤ ਦਾ ਬਣਿਆ ਹਾਂ
ਜਿਸਦੀਆਂ ਤਲਵਾਰਾਂ ਬਣਦੀਆਂ ਹਨ !
ਮੈਂ ਤੁਹਾਡੇ ਹੱਕ 'ਚ ਭੁਗਤਦੀ
ਕਿਸੇ ਖਰੀਦੀ ਵੋਟ ਦੀ ਪਰਚੀ ਦਾ
ਕੋਈ ਬੇਸ਼ਰਮ ਕਾਗਜ਼ ਨਹੀਂ ,
ਮੈਂ ਉਹ ਮਾਣਮੱਤਾ ਕਾਗਜ਼ ਹਾਂ
ਜਿਸ ਉੱਤੇ ਜੁਝਾਰੂ ਲੋਕ
ਤੁਹਾਡੇ ਖਿਲਾਫ ਨਾਹਰੇ ਲਿਖਦੇ ਹਨ !
ਮੇਰੀ ਖਸਲਤ ਕੁੱਝ ਹੋਰ ਹੈ !
ਮੇਰੇ ਗਲ ਤੁਹਾਡੇ ਹਾਰਾਂ ਦੇ
ਫੰਦੇ ਨਹੀਂ ਪੈ ਸਕਦੇ !
ਮੇਰੀ ਛਾਤੀ ਤੇ
ਤੁਹਾਡੇ ਦਰਬਾਰ 'ਚ
ਤਗਮੇ ਦੀ ਗੋਲੀ ਨਹੀਂ ਵੱਜ ਸਕਦੀ !
ਮੈਂ ਕੋਈ ਆਸ ਨਹੀਂ ਕਰਦਾ
ਕਿ ਮੇਰੇ ਮਰਨ ਬਾਅਦ
ਮੇਰੇ ਨਾਂਅ ਤੇ ਤੁਸੀਂ ਰੱਖੋਗੇ
ਮੇਰੇ ਸ਼ਹਿਰ ਦੀ ਕਿਸੇ ਗਲੀ ਦਾ ਨਾਂਅ !
ਮੈਂਨੂੰ ਤੁਹਾਡਾ ਕੁੱਝ ਵੀ ਕਬੂਲ ਨਹੀਂ
ਸਿਰਫ ਤੁਹਾਡੇ ਖਿਲਾਫ ਲੜਾਈ ਕਬੂਲ ਹੈ !
ਮੇਰੇ ਲੋਕ ਮੇਰੇ ਪਿੱਛੋਂ
ਮੇਰੀ ਮਿੱਟੀ ਸੰਭਾਲ ਲੈਣਗੇ ,
ਉਹ ਮਿੱਟੀ ਜੋ ਕਦੇ ਵੀ
ਤੁਹਾਡੇ ਮੰਚ ਵੱਲ ਜਾਂਦੇ ਰਾਹ ਤੇ
ਕਲੀਨ ਬਣ ਕੇ ਨਹੀਂ ਵਿਛੀ !
ਹਾਂ ਤਾਂ ਮੈਂ ਲੇਖਕ ਹੀ
ਪਰ ਮੇਰੀ ਖਸਲਤ ਕੁੱਝ ਹੋਰ ਹੈ !!
 
Top