ਮੇਰਾ ਰਾਂਝਣ

Arun Bhardwaj

-->> Rule-Breaker <<--
ਮੇਰਾ ਰਾਂਝਣ ਯਾਰ ਮਲੂਕੜਾ
ਓਹਦਾ ਸਾਂਵਲ ਸੋਹਲ ਸਰੂਪ

ਮੇਰੇ ਕੰਨੀ ਸੰਦਲ ਘੋਲਦੀ
ਓਹਦੀ ਵੰਝਲੀ ਵਾਲੀ ਹੂਕ

ਓਹਦੇ ਸਾਹੀਂ ਮਹਿਕਾਂ ਮੋਲੀਆਂ
ਓਹਦੀ ਤੱਕਣੀ ਵਿੱਚ ਸਲੂਕ

ਓਹਦੇ ਬੋਲ ਰਸੀਲੇ ਕੀਲੜੇ
ਜਿਓਂ ਬਾਗੀਂ ਕੋਇਲ ਕੂਕ

ਮੇਰੇ ਅਰਮਾਨਾਂ ਵਿੱਚ ਹੱਸਦਾ
ਇੱਕ ਚਾਵਾਂ ਦਾ ਕਲਬੂਤ

ਮੇਰੀ ਰੂਹ ਤੇ ਵਰਦਾ ਮੇਘਲਾ
ਸੁਣ ਵਸਲ ਔੜ ਦੀ ਹੂਕ

ਹੁਣ ਜੱਗ ਤੋਂ ਆੜੀ ਟੁੱਟੜੀ
ਬਸ ਓਸੇ ਦੇ ਨਾਲ ਸੂਤ

ਤਨ ਦੇ ਮੰਦਰ ਵਿੱਚ ਹੈ
ਓਹਦਾ ਚਾਨਣ ਚੋਹੀਂ ਕੂਟ

ਹੁਣ 'ਮੈਂ' ਮੁੱਕੀ 'ਤੂੰ' ਵਸਗਿਆ
ਇਸ ਮਿੱਟੀ ਦੇ ਕਲਬੂਤ


~~~ ਗੁਰਮਿੰਦਰ ਸਿੰਘ

 
Top