ਮੁੱਦਤਾਂ ਤੋਂ ਸੂਰਜ

Arun Bhardwaj

-->> Rule-Breaker <<--
ਬੇਸ਼ਕ ਹਵਾਵਾਂ ਚਲਦੀਆਂ ਨੇ ਫਿਰਵੀ ਦੀਵੇ ਜਗਾਉਂਦੇ ਆ
ਸਾਹਾਂ ਵਿਚ ਵੱਸਣ ਵਾਲਿਆਂ ਨੂੰ ਅਸੀਂ ਭੁੱਲਣਾ ਚਾਹੁੰਦੇ ਆ

ਬੋਲ ਸਾਡੇ,ਸਾਡੇ ਦਿਲ ਦਾ ਹਾਲ ਹੁਣ ਬਿਆਨ ਨਹੀ ਕਰਦੇ
ਤਾਹੀਂਤਾਂ ਆਪਣੀ ਖਮੋਸ਼ੀ ਨਾਲ ਹਾਲ ਸਭ ਨੂੰ ਸੁਣਾਉਂਦੇ ਆ

ਮੁੱਦਤਾਂ ਤੋਂ ਸੂਰਜ ਸਾਡਾ ਤੇ ਚਾਨਣ ਬੇਗਾਨਾ ਹੀ ਹੋਇਆ ਏ
ਫੇਰਵੀ ਅਸੀਂ ਜੱਗ ਤੇ ਰੁਸ਼ਨਾਉਣ ਵਾਲਿਆ ਚ ਆਉਂਦੇ ਆ

ਗੱਲ ਕਰਕੇ ਕੋਈ ਬੀਤੇ ਵੇਲੇ ਦੀ ਐਵੇ ਦੁਖੀ ਹੋ ਜਾਈਦਾ ਏ
ਸੁਪਨੇ ਸੂਲੀ ਚਾੜ ਲੈਂਦੇ ਆ ਐਵੇ ਹਾਸਿਆਂ ਨੂੰ ਰਵਾਉਂਦੇ ਆ

'ਲਾਲੀ' ਦਾ ਕੁਝ ਲਿਖਿਆ ਅਸਫਲ ਤੋਂ ਸਫਲ ਉਦੋ ਹੀ ਹੁੰਦਾ
ਜਦੋ ਓਹ ਸੱਜਣ ਪੜ੍ਹਦੇ,ਜਿਹੜੇ ਮੈਥੋਂ ਸ਼ੇਅਰ ਲਿਖਾਉਂਦੇ ਆ

ਰਿਟਨ....... by..... ਲਾਲੀ ਅੱਪਰਾ...
 
Top