ਮੁੱਕੀ ਕਲਮ ਚੋ ਸਿਆਹੀ

ਇਕ ਅਲੱੜ ਕੁਆਰੀ,ਜਿਦੇ ਨੈਣਾਂ ਚ ਖੁਮਾਰੀ,
ਦਿਲ ਕਰੇ ਮੇਰਾ ਉਹਨੂੰ ਦੇਖਾਂ ਵਾਰੀ ਵਾਰੀ..

ਉਹਦੇ ਬੁੱਲਾਂ ਉੱਤੇ ਲਾਲੀ ਤੇ ਚਿਹਰੇ ਤੇ ਸੰਗ,
ਤਾਹਿਉ ਤਾਂ ਉਹਦੀ ਹਰ ਅਦਾ ਸਾਨੁੰ ਲਗਦੀ ਪਿਆਰੀ..

ਜਦੋ ਮੁੱਖੜੇ ਨੂੰ ਢੱਕ ਉਹ ਨੀਵੀਂ ਪਾ ਕੇ ਹੱਸੇ,
ਉਸ ਵੇਲੇ ਯਾਰੋ ਸਾਨੂੰ ਦੁਨੀਆਂ ਭੁੱਲੀ ਸਾਰੀ..

ਉਹਦੇ ਨੱਕ ਵਾਲਾ ਲੌਂਗ ਜਦੋ ਮਾਰੇ ਲਿਸ਼ਕਾਰੇ,
ਉਸ ਦੀ ਹਰ ਲਿਸ਼ਕੋਰ ਤੇ ਹਾਣੀਉਂ ਅਸੀ ਜਾਦੇ ਦਿਲ ਹਾਰੀ..

ਕਿਸ ਕਿਸ ਦਾ ਜ਼ਿਕਰ ਕਰਾਂ ਸੱਜਣਾਂ ਤੇਰੀ ਹਰ ਅਦਾ ਇੱਕ ਦੂਜੀ ਨਾਲੋਂ ਵੱਧ ਕੇ ਪਿਆਰੀ,
ਲਿਖਦੇ ਕਈ ਰਾਤਾਂ ਮੁੱਕ ਗਈਆਂ ਸਾਡੀਆਂ,ਨਾਲੇ ਮੁੱਕੀ ਕਲਮ ਚੋ ਸਿਆਹੀ.
 
Top