UNP

ਮੁਹੱਬਤ ਦਾ ਨਸ਼ਾ

Go Back   UNP > Poetry > Punjabi Poetry

UNP Register

 

 
Old 24-Aug-2012
Halman
 
ਮੁਹੱਬਤ ਦਾ ਨਸ਼ਾ

ਕਿਸੇ ਨੂੰ ਜਵਾਨੀ ਦਾ ਨਸ਼ਾ
ਕਿਸੇ ਨੂੰ ਦੌਲਤ ਦਾ ਨਸ਼ਾ
ਕਿਸੇ ਨੂੰ ਸ਼ਰਾਬ ਦਾ ਨਸ਼ਾ
ਸਾਨੂੰ ਚੜ੍ਹਿਆ ਮੁਹੱਬਤ ਦਾ ਨਸ਼ਾ

ਅੱਖ ਲੱਗ ਗਈ ਉਹਨਾਂ ਨਾਲ
ਆਪੇ ਦਾ ਰਿਹਾ ਨਹੀਂ ਖਿਆਲ
ਸੌਣ ਦੀਆਂ ਬੱਦਲੀਆਂ ਨੂੰ ਬੁਲਾਉਂਦੇ
ਪੈਲਾਂ ਪਾਕੇ ਉਸਦੇ ਰੇਸ਼ਮੀ ਵਾਲ਼
ਰੱਬ ਭੁਲਾਕੇ ਜਿੰਨਾਂ ਇਸ਼ਕ ਕੀਤਾ
ਗ਼ੁਨਾਹਗਾਰਾਂ ਨੂੰ ਰਹਿਮਤ ਦਾ ਨਸ਼ਾ
ਸਾਨੂੰ ਚੜ੍ਹਿਆ ਮੁਹੱਬਤ ਦਾ ਨਸ਼ਾ

ਭੌਰਾ ਬੈਠਿਆ ਗੱਲ੍ਹ ਨੂੰ ਫੁੱਲ ਸਮਝਕੇ
ਗੁਲਾਬੀ ਰੰਗ ਦਾ ਭੁਲੇਖਾ ਤੱਕਕੇ
ਜਾਂ ਉਹਦੇ ਬਦਨ ਦੀ ਖ਼ੁਸ਼ਬੂ
ਖਾਣਾ ਚਾਹੁੰਦਾ ਸੀ ਭੌਰਾ ਰੱਜਕੇ
ਪਾਰਸ ਲੱਭਕੇ ਸੁਨਿਆਰੇ ਨੇ ਜਾਣਿਆ
ਸੋਨੇ ਦੀ ਵੁੱਕਤ ਦਾ ਨਸ਼ਾ
ਸਾਨੂੰ ਚੜ੍ਹਿਆ ਮੁਹੱਬਤ ਦਾ ਨਸ਼ਾ

ਪੰਛੀਆਂ ਦੀਆਂ ਡਾਰਾਂ ਨਾਲ ਉੱਡਦਾ ਮਨ
ਠੁਕਰਾਕੇ ਨੌਕਰੀਆਂ ਲੱਖਾਂ ਰੁਪਈਆਂ ਦਾ ਧਨ
ਮਾਰਕੇ ਚੁੱਭੀ ਜਾਵਾਂ ਸਮੁੰਦਰੀ
ਉਹ ਸਹਿਮਤ ਸਾਡੇ ਨਾਲ ਸਨ
ਜਦ ਕਾਦਰ ਵੀ ਮੁਸਕਾ ਪਏ
ਇਸ਼ਕ ਦੀ ਇਬਾਦਤ ਦਾ ਨਸ਼ਾ
ਸਾਨੂੰ ਚੜ੍ਹਿਆ ਮੁਹੱਬਤ ਦਾ ਨਸ਼ਾ

 
Old 25-Aug-2012
jaswindersinghbaidwan
 
Re: ਮੁਹੱਬਤ ਦਾ ਨਸ਼ਾ

moved to punjabi poetry, plz go through poetry rules once.

 
Old 25-Aug-2012
Faizullapuria-Rai
 
Re: ਮੁਹੱਬਤ ਦਾ ਨਸ਼ਾ

nice aa 22

Post New Thread  Reply

« ਦੋਸਤੋ ਸੋਹਣੀ ਸੂਰਤ ਆਖਰ ਧੋਖੇਬਾਜ ਜੀ ਹੁੰਦੀ ਆ..... | ਜਿਗਰੀ ਯਾਰ.............. »
X
Quick Register
User Name:
Email:
Human Verification


UNP