ਮੁਰਸ਼ਦਾਂ

bhandohal

Well-known member
ਮਲਾਹਾਂ ਬਾਜ ਨਾ ਬੇੜੀ ਕਦੇ ਬੱਨੇ ਲੱਗਦੀ,
ਪਰਾਂ ਬਾਜ ਨਾ ਲੱਗਣ ਉਡਾਰੀਆਂ ਬਈ,

ਵਿਛੜੇ ਬਾਜ ਨਾ ਹੋਇਆਂ ਦਾ ਮੁਲ ਪੈਂਦਾ,
ਸੱਜਣਾਂ ਬਾਜ ਨਾ ਰੁੱਤਾਂ ਪਿਆਰੀਆਂ ਬਈ,

ਮੁਰਸ਼ਦਾਂ ਬਾਜ ਨਾ ਰਾਹ ਕਦੇ ਹੱਥ ਆਉਂਦੇ,
ਸਿਰਾਂ ਬਾਜ ਨਾ ਮਿਲਣ ਸਰਦਾਰੀਆਂ ਬਈ,

ਬਿਨਾ ਜੁੱਗਤ ਤੋਂ ਜੰਗ ਨਾ ਜਾਏ ਜਿੱਤੀ,
ਭਾਵੇਂ ਲੱਖਾਂ ਦੀਆਂ ਜਾਨਾਂ ਜਾਣ ਵਾਰੀਆਂ ਬਈ


raj bai
 
Top