ਮੁਖ ਤੇਰਾ ਖਿੜਿਆ ਗ਼ੁਲਾਬ ਵਾਂਗਰਾਂ

ਮੁਖ ਤੇਰਾ ਖਿੜਿਆ ਗ਼ੁਲਾਬ ਵਾਂਗਰਾਂ
ਸ਼ਾਇਰ ਦੇ ਸਜਰੇ ਖੁਆਬ ਵਾਂਗਰਾਂ

ਨੈਨਾ ਚ’ ਸਾਰੂਰ ਬੜਾ ਚੇਹਰੇ ਤੇ ਨੂਰ ਏ
ਬੁਲੀਆਂ ਤੇ ਹਾਸੇ ਥੋੜਾ ਦਿਲ ਚ’ ਗਰੂਰ ਏ
ਰਹੇ ਤੇਰਾ ਤੱਕਣਾ ਕਮਾਲ ਵਾਂਗਰਾਂ

ਮਾਰ ਕੇ ਹੁਲਾਰਾ ਜਦੋਂ ਗੁੱਤ ਨੂੰ ਹਲਾਨੀ ਏ
ਰੁੱਕ ਜਾਵੇ ਹਵਾ ਅੱਗ ਪਾਣੀਆਂ ਚ’ ਲਾਉਣੀ ਏ
ਨਸ਼ਾ ਵੇਖ ਚੜਦਾ ਸ਼ਰਾਬ ਵਾਂਗਰਾਂ

ਲੱਕ ਤੇਰਾ ਗੜਵਾ ਤੇ ਧੋਣ ਸੁਰਾਹੀ ਨੀ
ਸੱਜੇ ਤੇਰੀ ਵੀਣੀ ਜਿਥੇ ਮੋਰਨੀ ਪੁਆਈ ਨੀ
ਕੋਈ ਤੈਨੂੰ ਸੱਦਦਾ ਜਨਾਬ ਵਾਂਗਰਾਂ

ਮਸਤ ਅਦਾਵਾਂ ਤੇਰਾ ਨਖਰਾ ਕਮਾਲ ਨੀ
ਅੱਖ ਦੇ ਇਸ਼ਾਰਿਆਂ ਚ’ ਵੱਸਦੇ ਸਵਾਲ ਨੀ
“ਸੋਹਲ” ਖੜ ਜਾਂਦਾ ਏ ਜਵਾਬ ਵਾਂਗਰਾਂ
ਸ਼ਾਇਰ ਦੇ ਸਜਰੇ ਖੁਆਬ ਵਾਂਗਰਾਂ............

ਆਰ.ਬੀ.ਸੋਹਲ






 
Top