ਮੀਆਂ

ਯਾਰ ਕਹਿੰਦਾ ਮੈਂ ਤੇਰੇ ਪੱਲੇ ਕੱਖ ਨੀਂ ਛੱਡਣਾ ਮੈਂ ਕਿਹਾ ਜੀ ਸੱਦਕੇ ਮੀਆਂ,
ਯਾਰ ਕਹਿੰਦਾ ਮੈਂ ਤੈਨੂੰ ਦੁੱਖ ਨੇ ਤੇ ਦੇਣੇ ਨੇ ਮੈਂ ਉਹ ਵੀ ਚੋਖੇ ਲੱਦ ਲੱਦਕੇ ਮੀਆਂ,
ਯਾਰ ਕਹਿੰਦਾ ਤੈਥੋਂ ਮੈਂ ਭੀਖ ਮੰਗਵਾਉਣੀ ਤੇ ਤੂੰ ਮੰਗੇਂਗਾ ਹੱਥ ਅੱਡ ਅੱਡਕੇ ਮੀਆਂ,
"ਪ੍ਰੀਤ" ਯਾਰ ਨੂੰ ਰੱਬ ਹੈ ਸਮਝਿਆ ਤੇ ਕੀਤੀ ਇਬਾਦਤ ਉਹਦੀ ਰੱਜ ਰੱਜਕੇ ਮੀਆਂ ।
 
Top