ਮਿਲਗੀ ਪਿੰਡ ਦੇ ਮੋੜ ਤੇ

jobandhillon786

joban dhillon

11:27 am, 28 dec 2010




ਮੈਂ ਬੱਬੂ ਭਾਜੀ ਦਾ ਇੱਕ ਗੀਤ ਸੁਣਿਆ ਸੀ ਮਿਲਗੀ ਪਿੰਡ ਦੇ ਮੋੜ ਤੇ.
ਇਸਨੂੰ ਮੈਂ ਅਪਣੇ ਸ਼ਬਦਾਂ 'ਚ ਲਿਖਣ ਦੀ ਕੋਸ਼ਿਸ਼ ਕੀਤੀ ਹੈ ਕਹਿ ਲੋ ਕੀ ਮੇਰੀ ਅਸਲ ਕਹਾਣੀ ਹੈ..
ਬਾਕੀ ਭੱਲ ਚੁੱਕ ਮਾਫ.........


ਸਾਡੇ ਪਿੰਡ ਵਿਚ ਰਹਿੰਦੀ ਸੀ ਇਕ ਸੋਹਣੀ ਜੇਹੀ ਕੁੜੀ..
ਛਾਣ ਮਾਰਿਆ 'ਰਵੀ' ਨੇ ਸਾਰਾ 'ਪੱਟੀ' ਨਾ ਮਿਲੀ ਉਹ ਜੱਟੀ।
ਮਿਲਾ ਦੇ ਰੱਬਾ... ਦੁਆ ਕੀਤੀ ਰੱਬ ਨੂੰ ਦੋਵੇਂ ਹਥ ਜੋੜ ਕੇ ..
ਕਈ ਸਾਲਾਂ ਦੀ ਵਿਛੜੀ ਅੱਜ ਮਿਲਗੀ ਪਿੰਡ ਦੇ ਮੋੜ ਤੇ।

ਪਹਿਲਾਂ ਮੇਨੂੰ ਪਿਆ ਭੁਲੇਖਾ ਲੱਗਾ ਕੋਈ ਹੋਰ ਈ ਸੀ..
ਨੇੜੇ ਆਈ... ਗੌਰ ਨਾਲ ਦੇਖਿਆ.... ਓਹੀ ਓਹੀ ਸੀ ।
ਸੱਤ ਸ਼੍ਰੀ ਅਕਾਲ ਬੁਲਾਈ ਮੇਨੂੰ, ਓਹਨੇ ਦੋਵੇਂ ਹੱਥ ਜੋੜ ਕੇ..
ਕਈ ਸਾਲਾਂ ਦੀ ਵਿਛੜੀ ਅੱਜ ਮਿਲਗੀ ਪਿੰਡ ਦੇ ਮੋੜ ਤੇ।

ਫਿਰ ਮਿਲਣ ਨੂੰ ਦਿਲ ਕੀਤਾ, ਲਾਈ ਜੁਗਤ ਪੈੱਗ ਲਾ ਕੇ,
ਉਸਦੀ ਅੰਮੀ ਦੇ ਪੈਰੀਂ ਹੱਥ ਲਾਏ ਹਾਲ ਪੁੱਛਿਆ ਕੋਲ ਜਾ ਕੇ,
ਉਹ ਅੰਦਰ ਲੈ ਗਈ ਮੇਨੂੰ ਜੱਟੀ ਵੀ ਲੈ ਆਈ ਦੁੱਧ ਗਲਾਸ 'ਚ ਪਾ ਕੇ
ਮੈਂ ਅਵਾਜ ਮਾਰੀ ਖੰਡ ਤਾਂ ਪਾਈ ਨੀਂ ਕੁੜੀਏ.. ਦੁਧ ਵਿਚ ਖੰਡ ਤਾਂ ਘੋਲ ਦੇ
ਕਈ ਸਾਲਾਂ ਦੀ ਵਿਛੜੀ ਅੱਜ ਮਿਲਗੀ ਪਿੰਡ ਦੇ ਮੋੜ ਤੇ।

ਜਦ ਤਕ ਸੰਧੂ ਇੰਡੀਆ ਸੀ, ਉਸਨੇ ਆਪਣਾ ਉਹੀ ਪੁਰਾਣਾ ਪਿਆਰ ਜਤਾਇਆ
ਹੌਲੀ ਹੌਲੀ ਉਸਦਾ ਅਸਲੀ ਰੂਪ ਸਾਹਮਣੇ ਆਇਆ.... ਜਦ ਇਟਲੀ ਆਇਆ।
ਲਗਦਾ ਰਵੀ ਨੂੰ ਛੱਡ ਕੇ ਡੁੱਲ ਗਈ ਹੁਣੀ ਕਿਸੇ ਹੋਰ ਤੇ
ਕਈ ਸਾਲਾਂ ਦੀ ਵਿਛੜੀ ਅੱਜ ਮਿਲਗੀ ਪਿੰਡ ਦੇ ਮੋੜ ਤੇ।
 
Top