ਮਾਲਵੇ ਦੀ ਅਨਬੋਲੀ ਰੀਤ

ਉੱਚਾ ਦਰਜਾ ਮਿਲਿਆ ਮਾਲਵੇ ਦੀ ਕੁੜੀ ਨੂੰ
ਖੇਤਾਂ ਵਿੱਚੋਂ ਲਭੀ ਜਾਂ ਨਹਿਰਾਂ ਚੋਂ ਰੁੜੀ ਨੂੰ
ਮੈਂ ਤਾਂ ਸਮਝਿਆ ਸੀ ਜੱਗ ਸਿਆਣਾ ਹੋ ਗਿਆ
ਉੱਚੇ ਦਾਤੇ ਵਾਲਾ ਮਿੱਠਾ ਭਾਣਾ ਹੋ ਗਿਆ
ਪਰ ਕੀ ਜਾਣਦਾ ਸੀ ਜੰਟ ਜੁਗਤ ਜੁੜੀ ਨੂੰ
ਉੱਚਾ ਦਰਜਾ ਮਿਲਿਆ ਮਾਲਵੇ ਦੀ ਕੁੜੀ ਨੂੰ
ਖੇਤਾਂ ਵਿੱਚੋਂ ਲਭੀ ਜਾਂ ਨਹਿਰਾਂ ਚੋਂ ਰੁੜੀ ਨੂੰ

ਪਹਿਲਾਂ ਤਾਂ ਮਾਪੇ ਡਰਦੇ ਸੀ, ਧੀ ਜੰਮੀ ਤੇ ਪੈਸਾ ਲੱਗੂਗਾ
ਸੱਸ ਕਹੇ ਨਾਂ ਕਰਾਈਂ ਕੁੜੇ ਕੁੱਖ ਹੌਲੀ, ਖਾਨਦਾਨੀ ਮੇਹਣਾ ਵੱਜੂਗਾ
ਚੈੱਕ-ਅੱਪ-ਅਪ੍ਰੇਸ਼ਨ ਦੀ ਰੌਲੀ, ਜੇ ਆਈ ਤਾਂ ਸਹੁਰਾ ਘਰ ਠਗੂਗਾ
ਇੰਝ ਹੋਇਆ ਤਾਂ ਚੰਦਰੀਏ ਸੜਜੇਂਗੀ, ਕਿੱਦਾਂ ਪੁੱਤ ਮੇਰਾ ਓਹਲੇ ਹੋ ਕੇ ਦ੍ਬੂਗਾ

ਪਰ ਪੰਜਾਬੀ ਹੁਣ ਸਿਆਣੇ ਹੋ ਚੱਲੇ, ਕਹਿਣ ਕੁੜੀ ਆਈ ਹੈ ਲਛਮੀ ਬਣਾਉਣੇ ਲਈ
ਏਹਨੂੰ ਪਾਲੋ-ਪੋਸੋ ਛੇਤੀ ਜਵਾਨ ਕਰੋ ਤੇ ਵਰ ਲਭੋ ਕੋਈ ਸ਼ਗਨ ਮਨਾਉਣੇ ਲਈ
ਮਾਹਿਨੇਂ ਰੱਖਦਾ ਨੀਂ ਭਾਵੇਂ ਵੱਡਾ ਈ ਹੋਵੇ, ਲਭਿਓ ਵਿਦੇਸ਼ੀ ਬੇਸ਼ੁਮਾਰ ਪੈਸੇ ਕਮਾਉਣੇ ਲਈ
ਖੁੱਲੇ ਦਿਲ ਵਾਲੇ ਪੰਜਾਬੀਆਂ ਦੀਨ ਵੱਡਾ, ਕੁੜੀ ਵਰਤਣ ਹੁਣ ਘਰ-ਬਾਹਰ ਵਸਾਉਣੇ ਲਈ

Gurjant Singh
 

JUGGY D

BACK TO BASIC
ਉੱਚਾ ਦਰਜਾ ਮਿਲਿਆ ਮਾਲਵੇ ਦੀ ਕੁੜੀ ਨੂੰ
ਖੇਤਾਂ ਵਿੱਚੋਂ ਲਭੀ ਜਾਂ ਨਹਿਰਾਂ ਚੋਂ ਰੁੜੀ ਨੂੰ:wah
 
Top