ਮਾਫ ਕਰੀ

rkorpal

Elite
ਕੱਲੀ ਨੂੰ ਨਾਂ ਬਾਪੂ ਮੈਨੂੰ ਜਾਣ ਦਿੱਤਾ ਖੇਲੇ , ਕੱਲੀ ਨੂੰ ਨਾਂ ਮਾਂ ਨੇ ਮੈਨੂੰ ਜਾਣ ਦਿਤਾ ਮੇਲੇ,
ਵਿੱਚ ਪਰਦੇਸ ਕਾਤੋਂ ਕੱਲੀ ਤੋਰਤਾ,
ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ.....
ਧੰਨਵਾਦ ਉੱਚੀ ਤੂੰ ਦਵਾਈ ਸਿੱਖਿਆ, ਪਰ ਸਾਰੀ ਖੂਹ ਮੇਰੀ ਪਾਈ ਵਿੱਦਿਆ,
ਦਸਵੀਂ ਜਮਾਤ ਫੇਲ ਮੇਰੇ ਘਰ ਵਾਲਾ, ਫੁੱਲ ਮੈਂ ਗੁਲਾਬ ਕੰਡਿਆਂ ’ਚ ਰੋਲਤਾ,
ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ.....
ਬਾਪੂ ਤੇਰੇ ਪੁੱਤਾ ਨੂੰ ਸੀ ਸ਼ੌਕ ਬਾਹਰ ਦਾ, ਸਾਰਿਆ ਨੇ ਰਲ ਧੀ ਨੂੰ ਸੂਲੀ ਚਾੜ ਤਾ,
ਭਾਵੇਂ ਤੇਰਾ ਸਾਰਾ ਹੀ ਟੱਬਰ ਆ ਗਿਆ ਕਨੇਡਾ, ਪਰ ਮੇਰੀ ਜਿੰਦਗੀ ’ਚ ਜਹਿਰ ਘੋਲਤਾ..
ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ.....
 

#m@nn#

The He4rt H4ck3r
ਬਹੁਤ ਬਹੁਤ ਬਹੁਤ ਹੀ ਵਧੀਆ ..........ਬਿਲਕੁਲ ਸੱਚ ਆ .. ਪਤਾ ਨਹੀ ਕਦੋਂ ਸਮਝਣਗੇ ਪੰਜਾਬ ਦੇ ਲੋਕ ...
 
Top