ਮਾਂ ਹੈ ਰੱਬ ਦਾ ਨਾਂਅ

Saini Sa'aB

K00l$@!n!
ਵੱਸਦੀਆਂ ਰਹਿਣ ਇਹ ਮਾਂਵਾਂ ਵੇ ਰੱਬਾ
ਮੈ ਤੇਰੇ ਅੱਗੇ ਜਾਵਾਂ ਅਰਜ ਗੁਜਾਰੀ
ਮਾਂ ਹੈ ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ
ਜਿਸਨੇ ਮਾਂ ਦੀ ਪੂਜਾ ਕੀਤੀ ਉਸਨੇ ਹੈ ਰੱਬ ਪਾਇਆ
ਮਾਂ ਬਣਾਕੇ ਰੱਬ ਨੇ ਮਾਂ ਦੇ ਚਰਣੀ ਸ਼ੀਸ ਨਵਾਇਆ
ਰੱਬ ਨੇ ਵੀ ਸਵੱਰਗ ਬਨਾਏ ਮਾਂ ਤੋ ਲੈਕੇ ਛਾਂ ਉਧਾਰੀ
ਮਾਂ ਹੈ ਰੱਬ ਦਾ ਨਾਂਅ

ਪੁੱਤਰ ਹੋਵੇ ਜਾਂ ਫਿਰ ਧੀ ਮਾਂ ਸਭ ਨੂੰ ਇੱਕੋ ਜਿਹਾ ਚਾਹਵੇ
ਮਾਂ ਦੀ ਗੋਦ ਵਿੱਚ ਜੋ ਸਕੂਨ ਉਹ ਹੋਰ ਕਿਤੇ ਨਾ ਆਵੇ
ਮਾਂ ਦੇ ਬੇਕਦਰਾਂ ਨੂੰ ਠੋਕਰ ਸਦਾ ਕਿਸਮਤ ਨੇ ਮਾਰੀ
ਮਾਂ ਹੈ ਰੱਬ ਦਾ ਨਾਂਅ

ਮਾਂ ਕੱਢੇ ਗਾਲ੍ਹਾਂ ਬੇਸ਼ੱਕ ਪਰ ਔਲਾਦ ਦਾ ਦੁੱਖ ਨਹੀ ਸਹਿੰਦੀ
ਔਲਾਦ ਦੀ ਖਾਤਰ ਥਾਂ ਥਾਂ ਤੇ ਮਾਂ ਨੱਕ ਰੱਗੜਦੀ ਰਹਿੰਦੀ
ਜਿਉਦੇ ਰਹਿਣ ਬੱਚੇ ਮੇਰੇ ਮਾਂ ਸੁੱਖਾਂ ਸੁੱਖੇ ਸੋ ਸੋ ਵਾਰੀ
ਮਾਂ ਹੈ ਰੱਬ ਦਾ ਨਾਂਅ

ਮਾਂ ਵਰਗਾ ਕੋਈ ਨਾ ਜੱਗ ਤੇ ਮਾਵਾਂ ਹੁੰਦੀਆਂ ਨੇ ਮਾਂਵਾਂ
ਜੰਮਣ ਤੋ ਲੈਕੇ ਮਰਨ ਤੱਕ ਬਣਕੇ ਰਹਿਣ ਪਰਛਾਵਾਂ
ਮਾਂ ਹੈ ਮੱਮਤਾ ਦੀ ਮੂਰਤ ਸਾਰੇ ਜੱਗ ਤੋਂ ਨਿਆਰੀ
ਮਾਂ ਹੈ ਰੱਬ ਦਾ ਨਾਂਅ

ਸਾਰੀ ਉਮਰ ਮਾਂ ਦਾ ਦੇਣਾ ਔਲਾਦ ਕਦੇ ਨਹੀ ਦੇ ਪਾਵੇ
ਆਪ ਸਹੇ ਧੁੱਪਾਂ ਮਾਂ ਔਲਾਦ ਦੇ ਸਿ਼ਰ ਤੇ ਛਾਂ ਬਣ ਜਾਵੇ
ਸੰਧੂਆ ਵੇ ਮਾਂ ਮੋਹ ਦੀ ਪਿਆਸੀ ਰਹੇ ਜਿੰਦਗੀ ਸਾਰੀ
ਮਾਂ ਹੈ ਰੱਬ ਦਾ ਨਾਂਅ

__________________
 
Top