ਮਾਂ ਦੇ ਮਖਣੀਂ ਖਾਣਿਓ ਵੇ

Saini Sa'aB

K00l$@!n!
ਮੁੰਡੇ ਭਰੇ ਮਜਾਜਾਂ ਦੇ ਰਹਿਣ ਨਿੱਤ ਵਿਹਲੇ,

ਦੇਖਦੇ ਮੇਲੇ, ਸੱਥਾਂ ਵਿੱਚ ਬੈਠੇ ,ਮਾਰਦੇ ਯੱਕੜਾਂ..

ਕੰਮ ਵਿੱਚ ਛੋੜਦੇ ਨਾ ਦੇਸ਼ ਜੋ ਸਰਦੇ,

ਬੜਾ ਕੰਮ ਕਰਦੇ, ਲੋਹੇ ਨੂੰ ਕੁੱਟਦੇ, ਪਾੜਦੇ ਲੱਕੜਾਂ..

ਨਹੀਂ ਵਕਤ ਸ਼ੌਕੀਨੀ ਦਾ, ਰਹੋ ਬਣ ਸਾਦੇ, ਜਿੱਦਾਂ ਪਿਓ ਦਾਦੇ,

ਬਦਲ ਜਾਓ ਚਾਲ, ਘਰੀਂ ਧੁੱਸ ਦੇ ਕੇ ਗਰੀਬੀ ਵੜਗੀ..

ਮਾਂ ਦੇ ਮਖਣੀਂ ਖਾਣਿਓ ਵੇ, ਸੂਰਮਿਓਂ ਪੁੱਤਰੋ,

ਚੁਬਾਰਿਓਂ ਉੱਤਰੋ, ਫਰਕਦੇ ਬਾਜੂ, ਜਵਾਨੀ ਚੜ ਗਈ...

ਗੋਰੇ ਬੜੇ ਮਿਹਨਤੀ ਜੀ,

ਟਿੱਬੇ ਜਿਹੇ ਢਾਹ ਲੇ,

ਨਵੇਂ ਕੱਢੇ ਖਾਲੇ,

ਜਾਨਪੁਰ ਖਾਨੀਂ,

ਯਾਦ ਨਾ ਜਨਾਨੀਂ,

ਬਾਰਾਂ-੨ ਘੰਟੇ ਡਿਓਟੀਆਂ ਲੱਗੀਆਂ..


ਨੰਗੇ ਸੀਸ ਦੁਪਹਰੇ ਜੀ,

ਬੂਟ ਜਹੇ ਕਰੜੇ,

ਰਹਿਣ ਪੱਬ ਨਰੜੇ ,

ਨੀਕਰਾਂ ਖਾਕੀ,

ਜੀਨ ਦੀਆਂ ਚੱਡੀਆਂ..


ਆਲੂ ਨਿਰੇ ਉਬਾਲਣ ਜੀ,

ਲੱਗੇ ਭੁੱਖ ਚਾਰੂ,

ਪੀਣ ਚਾਹ ਮਾਰੂ,

ਬੜੀ ਲੱਗੇ ਗਰਮੀਂ,

ਮਿਲੇ ਸੁੱਖ ਕਰਮੀਂ,

ਹੈਟ ਲੈਣ ਧੁੱਪ ਤੋਂ,

ਟੋਟੜੀ ਸੜਗੀ..


ਮਾਂ ਦੇ ਮਖਣੀਂ ਖਾਣਿਓ ਵੇ,

ਸੂਰਮਿਓਂ ਪੁੱਤਰੋ, ਚੁਬਾਰਿਓਂ ਉੱਤਰੋ,

ਫਰਕਦੇ ਬਾਜੂ, ਜਵਾਨੀ ਚੜ ਗਈ..


writer :- unknown
 
Top