UNP

ਮਾਂ ਤਾ ਸਂਘਣੀ ਛਾਂ

Go Back   UNP > Poetry > Punjabi Poetry

UNP Register

 

 
Old 10-Aug-2010
Saini Sa'aB
 
ਮਾਂ ਤਾ ਸਂਘਣੀ ਛਾਂ

ਮਾਂ ਦੀ ਮੈਂ ਕੀ ਸਿਫਤ ਕਰਾਂ,
ਮਾਂ ਤਾ ਸਂਘਣੀ ਛਾਂ ਦੋਸਤੋ,
ਦੁਨੀਆ ਦਾ ਹਰ ਰਿਸਤਾ ਬਦਲੇ
ਪਰ ਕਦੇ ਨਾ ਬਦਲੇ ਮਾਂ ਦੋਸਤੇ|

ਧਰਤੀ ਤੇ ਰੱਬ ਦਾ ਰੂਪ ਧਾਰ ਕੇ,
ਆਈ ਅਪਨੀ ਮਾਂ ਦੋਸਤੋ,
ਨਿੱਕੇ ਹੁਂਦੇ ਜਦੋ ਵੀ ਡਿਗਦੇ,
ਭੱਜ ਗਲ ਲਗਾਉਦੀ ਮਾਂ ਦੋਸਤੋ|

ਰੱਬ ਤੋ ਇਹ ਦੁਆ ਕਰਿਉ,
ਕਦੇ ਬੱਚਿਆਂ ਦੀ ਨਾਂ ਵਿਛਡੇ੍ ਮਾਂ ਦੋਸਤੋ,
ਮਾਂ ਬਿਨ ਜੱਗ ਵੈਰੀ ਬਨ ਜਾਵੇ,
ਤੇ ਜੂਲਮ ਹੋਣ ਹਰ ਥਾਂ ਦੋਸਤੋ|

ਹਿੱਕ ਨਾਲ ਲਾਕੇ ਹਰ ਦੁੱਖ ਮਿਟਾਵੇ,
ਮਾਂ ਤਾ ਸਂਘਣੀ ਛਾਂ ਦ ਦੋਸਤੋ,
ਹਂਝੂ੍ਆਂ ਵਿਚ ਮੈਂ ਹਤ੍ ਜਾਂਦਾ ਹਾਂ
ਜਦੋ ਸੋਚਾਂ,ਨਾਂ ਰਹਿਣੀ ਮਾਂ ਦੋਸਤੋ|

ਸਾਰੀ ਉਮਰ ਮਾਂ ਕੋਲ ਰਵਾਂ ਮੈਂ,
ਕੋਈ ਦੱਸੋ ਏਸੀ ਥਾਂ ਦੋਸਤੋ,
ਰੱਬ ਤੋ ਮੈਂ ਇਹੀ ਮਂਗਾ,
ਸਿਰ ਤੇ ਰਵੇ ਠਂਢੀ ਛਾਂ ਦੋਸਤੋ|

ਘਰ ਵੀ ਮੇਰਾ ਅਪਣਾ ਜਿਹਾ ਜਾਪੇ,
ਜਦੋ ਠੀਕ ਰਵੇ ਮਾਂ ਦੋਸਤੋ,
ਦਿਲ ਵਿੱਚ ਲੁਕਾਕੇ ਰੱਖ ਲਾਂ ਮਾਂ ਨੂਂ,
ਕਦੇ ਛੱਡ ਨਾਂ ਜਾਵੇ ਮਾਂ ਦੋਸਤੋ|

ਜਿਉਦੇ ਜੀ ਮਾਂ ਦਾ ਰਿਣੀ ਰਹਿਣਾ,
ਮੇਰਾ ਹਰ ਇਕ ਸਾਹ ਦੋਸਤੋ,
ਸਭ ਕੁਛ ਜੱਗ ਤੇ ਮੂੱਲ ਜਾਵੇ,
ਪਰ ਨਈਓ ਮੁੱਲ ਮਿਲਦੀ ਮਾਂ ਦੋਸਤੋ|

Post New Thread  Reply

« ਤੇਰੇ ਰਾਹਾਂ ਦੇ ਵਿੱਚ ਬੈਠਾ ਥੱਕਿਆ | ਏ ਜ਼ਿੰਦਗੀ ਸਜ਼ਾ ਜੇ ਤੂੰ ਹੀ ਨਹੀਂ, »
X
Quick Register
User Name:
Email:
Human Verification


UNP