ਮਾਂ

ਹੋੰਕੀਆਂ ਦੇ ਵਸ ਇਹ ਪੈ ਗਈ ਜਿੰਦ ਮੇਰੀ
ਯਾਦ ਆਵੇ ਖੇਤ ਤੇ ਉਹ ਖੂਹ ਵਾਲੀ ਬੇਰੀ
ਮਾਏ ਮੇਰੀਏ ਨੀ ਜਦੋਂ ਯਾਦ ਆਵੇ ਤੇਰੀ !


ਚੰਗਾ ਹੁੰਦਾ ਸੀ ਜਦੋਂ ਹੁੰਦੇ ਸੀ ਨਿਆਣੇ ਨੀ
ਬੇਫਿਕਰੀ ਚ ਤੇਰੇ ਸੋਂਦੇ ਸੀ ਸਿਰਹਾਣੇ ਨੀ
ਦੇਵੇ ਨਾ ਕੋਈ ਤੇਰੇ ਵਾਂਗੂ ਪਿਆਰ ਵਾਲੀ ਲੋਰੀ
ਮਾਏ ਮੇਰੀਏ ਨੀ ਜਦੋਂ ਯਾਦ ਆਵੇ ਤੇਰੀ !


ਇਕ-ਇਕ ਪਲ ਮੇਰਾ ਬੀਤੇ ਇਕ ਸਾਲ ਨੀ
ਤੇਰੇ ਬਿਨਾਂ ਹੋਇਆ ਮੇਰਾ ਮੰਦੜਾ ਇਹ ਹਾਲ ਨੀ
ਸੁਪਨੇ ਚ ਮਾਂ ਕਈ ਦਿਨ ਪਾਈ ਨਾ ਤੂੰ ਫੇਰੀ
ਮਾਏ ਮੇਰੀਏ ਨੀ ਜਦੋਂ ਯਾਦ ਆਵੇ ਤੇਰੀ !


ਯਾਦ ਆਵੇ ਜਦੋਂ ਤੇਰੀ ਆਖਰੀ ਉਹ ਰੈਣ ਨੀ
ਆਪ ਮੁਹਾਰੇ ਰੋਣ ਲਗ ਪੈਂਦੇ ਨੈਣ ਨੀ
ਹੋਇਆ ਸਭ ਘਾਟਾਂ ਪੂਰੀਆਂ
ਇਕ ਘਾਟ ਇਕ ਘਾਟ ਰਹਿ ਗਈ ਤੇਰੀ
ਮਾਏ ਮੇਰੀਏ ਨੀ ਜਦੋਂ ਯਾਦ ਆਵੇ ਤੇਰੀ !


ਸੋਚਾਂ ਦੀਆਂ ਜਗਲਾਂ ਚ ਰਹਾ ਮੈਂ ਤਾਂ ਘੁਮਦਾਂ
ਹਿਕ ਨਾਲ ਨਾ ਲਾਵੇ ਨਾ ਕੋਈ ਮਥਾ ਮੇਰਾ ਚੁਮਦਾਂ
ਹੜ ਗਿਆ ਵਿਚ ਮੈਂ ਤਾਂ ਗਮਾਂ ਦੀ ਹਨੇਰੀ
ਮਾਏ ਮੇਰੀਏ ਨੀ ਜਦੋਂ ਯਾਦ ਆਵੇ ਤੇਰੀ !


ਭਰ ਆਵੇ ਅਖ ਜਦੋਂ ਤੇਰੀ ਗਲ ਕੋਈ ਕਰਦਾ
"ਰਵੀ" ਤੇਰਾ ਮਾਏ ਤੈਨੂੰ ਯਾਦ ਨਿਤ ਕਰਦਾ
ਨਸੀਹਤਾਂ ਤੇਰੀਆਂ ਤੇ ਹੁਣ ਜਿੰਦ ਚਲੂ ਮੇਰੀ
ਮਾਏ ਮੇਰੀਏ ਨੀ ਜਦੋਂ ਯਾਦ ਆਵੇ ਤੇਰੀ !
 

pps309

Prime VIP
ਭਰ ਆਵੇ ਅਖ ਜਦੋਂ ਤੇਰੀ ਗਲ ਕੋਈ ਕਰਦਾ
"ਰਵੀ" ਤੇਰਾ ਮਾਏ ਤੈਨੂੰ ਯਾਦ ਨਿਤ ਕਰਦਾ
 
Top