ਮਹਿੰਗਾਈ

Saini Sa'aB

K00l$@!n!
ਆਮ ਬੰਦਾ ਕਈ ਦੁੱਖ ਹੰਡਾਵੇ,
ਕਿਸ ਨੂੰ ਦਿਲ ਦਾ ਹਾਲ ਸੁਣਾਵੇ,
ਢਿੱਡੀ ਭੁੱਖ ਤਾਂ ਹਰ ਵੇਲੇ ਯਾਰੋ,
ਡੰਗ ਮਾਰਦੀ ਏ,
ਆਮ ਬੰਦੇ ਨੂੰ ਤਾਂ ਮਹਿੰਗਾਈ ਮਾਰਦੀ ਏ।

ਖਾਲੀ ਬੋਝੇ ਲੈੇ ਕਿੱਧਰ ਨੂੰ ਜਾਵੇ,
ਮਾੜੀ ਕਿਸਮਤ ਤੇ ਹੰਜੂ ਵਹਾਵੇ,
ਅੱਜ ਵੱਧਦੀ ਬੇਰੋਜ਼ਗਾਰੀ ਵਾਲੀ,
ਮਾਰ ਮਾਰਦੀ ਏ,
ਆਮ ਬੰਦੇ ਨੂੰ ਤਾਂ ਮਹਿੰਗਾਈ ਮਾਰਦੀ ਏ।

ਝੱਖੜ ਜਿਵੇਂ ਕੋਈ ਝੁੱਲਦਾ ਜਾਵੇ,
ਘਰ ਦਾ ਵਿਹੜਾ ਖਾਣ ਨੂੰ ਆਵੇ,
ਸਿਰ ਤੇ ਰੱਖੀ ਕਰਜ਼ੇ ਵਾਲੀ,
ਪੰਡ ਮਾਰਦੀ ਏ,
ਆਮ ਬੰਦੇ ਨੂੰ ਤਾਂ ਮਹਿੰਗਾਈ ਮਾਰਦੀ ਏ।

ਵੱਧਦੀ ਮਹਿੰਗਾਈ ਤੋਂ ਕੌਣ ਬਚਾਵੇ,
ਸੱਪ ਵਾਂਗ ਇਹ ਡੰਗਦੀ ਹੀ ਜਾਵੇ,
'ਪ੍ਰੀਤਾ' ਸਮੇਂ ਨੂੰ ਖਿੱਚ੍ਹਣ ਵਾਲੀ,
ਡੋਰ ਮਾਰਦੀ ਏ,
ਆਮ ਬੰਦੇ ਨੂੰ ਤਾਂ ਮਹਿੰਗਾਈ ਮਾਰਦੀ ਏ।
 
Top