ਮਨਵੀਰ ਕੀ ਬਣ ਕਿ ਬਹਿ ਗਏ ਆਂ

bhandohal

Well-known member
ਰਾਤ ਦੇ ਸੰਨਾਟੇ ਵਿਚ ਬੀਂਡੇ ਦੀ ਕੂਕ ਹੁਣ ਸੁਣਦੀ ਨਹੀ,
ਕੋਈ ਚਿੜੀ ਰੁੱਖਾਂ ਤੇ ਆਲਣਾ ਹੁਣ ਬੁਣਦੀ ਨਹੀ,
ਨਾ ਹੀ ਕੋਈ ਚਕੋਰ ਚੰਨ ਨੂੰ ਹੁਣ ਚਾਹੁਦੀ ਹੈ,
ਨਾ ਹੀ ਕੋਈ ਕੋਇਲ ਹੁਣ ਮਿੱਠੇ ਗੀਤ ਸੁਣਾਉਦੀ ਹੈ,
ਨਾ ਹੀ ਕੇਈ ਮੋਰ ਹੁਣ ਬਾਗੀ ਪੈਲਾਂ ਪਾਉਦਾ ਹੈ,
ਨਾ ਹੀ ਕੇਈ ਸੱਪ ਹੁਣ ਕਿਸੇ ਨੂੰ ਡਰਾਉਦਾ ਹੈ,
ਨਾ ਹੀ ਕਿਧਰੇ ਫੁੱਲ ਹੁਣ ਖੁਸ਼ਬੂ ਬਿਖਰਾਉਦੇ ਨੇ,
ਨਾ ਹੀ ਕਿਸੇ ਪਾਸੇ ਹੁਣ ਖੇਤ ਲਹਿਰਾਉਦੇ ਨੇ,
ਕੂਜ਼ਾ ਵੀ ਅੱਜਕੱਲ ਹਰੀਕੇ ਨਹੀ ਆਉਦੀਆਂ ਨੇ,
ਗਿਦਾਂ ਨਹੀ ਦਿਸਦੀਆਂ ਖਬਰੇ ਕੀ ਚਾਹੁਦੀਆਂ ਨੇ,
ਕਦੇ ੫-੫ ਵਗਦੇ ਸੀ ਅੱਜ ਕੋਈ ਦਰਿਆ ਨਹੀ ਵਗਦਾ ਏ,
ਗੁਰਦੁਆਰੇ ਵਾਲਾ ਸਰੋਵਰ ਵੀ ਹੁਣ ਮੈਨੂੰ ਸੁਕਿਆ ਲਗਦਾ ਏ,
ਕੀ ਬਣਨ ਤੁਰੇ ਸੀ ਮਨਵੀਰ ਕੀ ਬਣ ਕਿ ਬਹਿ ਗਏ ਆਂ,
ਵਧੀਆ ਜਿੰਦਗੀ ਲਭਦੇ-੨ ਸਭ ਕੁਝ ਗੁਆ ਕਿ ਬਹਿ ਗਏ ਆਂ,
ਸਭ ਕੁਝ ਗੁਆ ਕਿ ਬਹਿ ਗਏ ਆਂ,
ਸਭ ਕੁਝ ਗੁਆ ਕਿ ਬਹਿ ਗਏ ਆਂ.............



by manveer
 
Top