ਭੱਜਦੀ ਫਿਰੇ ਰਪਈਆਂ ਪਿੱਛੇ

KARAN

Prime VIP
ਭੱਜਦੀ ਫਿਰੇ ਰਪਈਆਂ ਪਿੱਛੇ
ਲਾਹਨਤ ਤੇਰੇ ਜਹੀਆਂ ਪਿੱਛੇ

ਓਹਣਾ ਪਿੱਛੇ ਕੁਈ ਨਹੀਂ ਹੁੰਦਾ
ਹੁੰਦੇ ਨੇ ਜੋ ਕਈਆਂ ਪਿੱਛੇ

ਨਾਲ ਸਮੇਂ ਦੇ ਜੋ ਨਾ ਤੁਰੀਆਂ
ਓ ਆਖਰ ਨੂੰ ਰਹੀਆਂ ਪਿੱਛੇ
---
ਅੱਧ ਵਿਚਕਾਰੇ ਜੱਟ ਬੈਠਾ ਏ
ਅੱਗੇ ਵਾਹਨ ਤੇ ਪਹੀਆਂ ਪਿੱਛੇ

ਸ਼ਹਿਰੀ ਭੱਜਣ ਪੈਸੇ ਪਿੱਛੇ
ਪੇਂਡੂ ਗਊਆਂ ਮਈਆਂ ਪਿੱਛੇ ......Zaildar Pargat Singh
 
Top