ਭਰੂਣ ਹੱਤਿਆ

[JUGRAJ SINGH]

Prime VIP
Staff member
LAT_A_LITTLE_GIRL_C_794560fhorz-1.jpg

ਜਿਉਣ ਨਹੀਂਓ ਦਿੰਦੇ, ਜੱਗ ਤੱਕਣ ਨੀ ਦਿੰਦੇ ,
ਮੇਰਾ ਕੁੱਖ ਵਿੱਚ ਮੁੱਕੇ ਦਸਤੂਰ ਵੇ ,
ਦੱਸ ਕੀਤਾ ਕੀ ਮੈਂ ਏਹੋ ਜਿਹਾ ਕਸੂਰ ਵੇ .........||

ਪੁੱਤ ਜਦੋਂ ਜੱਮੇ ਮਾਪੇ ਵੰਡਦੇ ਨੇ ਲੋਹੜੀ ,
ਮੇਰੀ ਹਰ ਆਸ ਉਹਨਾਂ ਲਹੂ ਵਿੱਚ ਰੋਹੜੀ ,
ਅੱਖਾਂ ਮੀਚ ਕੇ ਕਰਨ ਅੱਖੋਂ ਦੂਰ ਵੇ ,
ਦੱਸ ਕੀਤਾ ਕੀ ਮੈਂ ਏਹੋ ਜਿਹਾ ਕਸੂਰ ਵੇ .........||

ਪੁੱਤ ਜਦੋਂ ਵੱਡੇ ਹੁੰਦੇ ਵੰਡਦੇ ਜ਼ਮੀਨਾ ਹਾਏ ,
ਧੀਆਂ ਦੁੱਖ ਵੰਡ-ਵੰਡ ਸਿੱਖਦੀਆਂ ਜੀਨਾ ਹਾਏ ,
ਨਾਮ ਕਰਦੀਆਂ ਉੱਚਾ ਮਸ਼ਹੂਰ ਵੇ ,
ਦੱਸ ਕੀਤਾ ਕੀ ਮੈਂ ਏਹੋ ਜਿਹਾ ਕਸੂਰ ਵੇ .........||

ਜਿੰਦਗੀ ਥੋਡੀ ਚੋਂ ਦੂਰ ਹੋ ਜੁ ਹੋਕੇ ਵੀਹਾਂ ਦੀ ,
ਕਰਲੋ ਵੇ ਗੌਰ ਨਹੀਓਂ ਘਾਟ ਵੇ ਨਾਸੀਹਾਂ ਦੀ ,
ਕਹਤੋਂ ਸ਼ੋਹਰਤਾਂ ਦਾ ਚੜਿਆ ਸਰੂਰ ਵੇ ,
ਦੱਸ ਕੀਤਾ ਕੀ ਮੈਂ ਏਹੋ ਜਿਹਾ ਕਸੂਰ ਵੇ .........||

ਆਉਂਦਾ ਨਹੀਂ ਤਰਸ ਖੂਨ ਆਪਣੇ ਨੂ ਵੱਢਦੇ ,
ਪੰਜ ਕੁ ਮਹੀਨਿਆਂ 'ਚ ਸਾਥ ਮੇਰਾ ਛੱੜਦੇ ,
ਲੱਗੇ ਮੈਨੂ ਜਿਵੇਂ ਸੁੱਟਿਆ ਸਿੰਧੂਰ ਵੇ ,
ਦੱਸ ਕੀਤਾ ਕੀ ਮੈਂ ਏਹੋ ਜਿਹਾ ਕਸੂਰ ਵੇ .........||

ਖਾਲੋ ਭਾਵੇਂ ਸੋਹਾਂ ਦਿਲ ਬਦਲ ਹੀ ਜਾਂਦਾ ,
ਕਰਮਾਂ ਵਾਲੀ ਹੀ ਲੈਂਦੀ ਸਿਰ 'ਤੇ ਪਰਾਂਦਾ ,
ਰੱਬ ਕਰੇ ਦਿਨ ਬਦਲੇ ਜਰੁਰ ਵੇ ,
ਦੱਸ ਕੀਤਾ ਕੀ ਮੈਂ ਏਹੋ ਜਿਹਾ ਕਸੂਰ ਵੇ .........||

* ਰੋਹਿਤ ਬਾਂਸਲ *​
 
Top