ਭਰੂਣ ਹਤਿਆਵਾਂ

Arun Bhardwaj

-->> Rule-Breaker <<--
ਸੱਜਣ,ਬੇਵਫਾ ਯਾਰਾਂ ਨੂੰ ਰੋਂਦੇ ਨੇ
ਪੱਲੇ 'ਚ ਪਏ ਖਾਰਾਂ ਨੂੰ ਰੋਂਦੇ ਨੇ

ਲੀਡਰ ਤਾਂ ਕਹਿੰਦੇ ਤਰੱਕੀ ਕੀਤੀ
ਪੜ੍ਹੇ ਲਿਖੇ,ਰੁਜ਼ਗਾਰਾਂ ਨੂੰ ਰੋਂਦੇ ਨੇ

ਪੁੱਤ ਫੌਜੀ ਬਣਾਕੇ ਤੋਰਨੇ ਸੌਖੇ ਨਾ
ਮਾਪੇ,ਮਾਰੂ ਹਥਿਆਰਾਂ ਨੂੰ ਰੋਂਦੇ ਨੇ

ਅਨਪੜ੍ਹ ਨੋਟ ਲੈਕੇ ਤੇ ਵੋਟ ਦੇਕੇ
ਸ਼ਾਮ ਸਵੇਰੇ ਸਰਕਾਰਾਂ ਨੂੰ ਰੋਂਦੇ ਨੇ

ਇਕ ਪਾਸੇ ਹੋਣ ਭਰੂਣ ਹਤਿਆਵਾਂ
ਇਧਰ ਛੜੇ ਤਾ ਨਾਰਾਂ ਨੂੰ ਰੋਂਦੇ ਨੇ

ਰਿਟਨ ਬਾਏ..... ਲਾਲੀ ਅੱਪਰਾ
 
Top