ਵੇਖ ਉਹਨਾਂ ਦੀਆਂ ਭਰੀਆਂ ਅੱਖਾਂ, ਮੈਂ ਡਾਢਾ ਘਬਰਾਇਆ । ਪਹਿਲੀ ਵਾਰ ਰੋਂਦਿਆਂ ਤਕਿਆ ਹੁਲੀਆ ਅਜਬ ਬਣਾਇਆ । ਅਰਥ ਰੋਣ ਦੇ ਲਾਵਣ ਲੱਗਾ, ਏਸ ਨਤੀਜੇ ਪੁੱਜਾ । ਪਿਆਰ ਉਹਨਾਂ ਦਾ ਨਵੇਂ ਮੋੜ ਤੇ ਸਮਝੋ ਕਿ ਹੁਣ ਆਇਆ ।