ਭਗਤ ਸਿੰਘ ਦੀ ਫੋਟੋ

ਭਗਤ ਸਿੰਘ ਦੀ ਫੋਟੋ ਕਪੜਿਆਂ ਤੇ ਲਾਈ ਫਿਰਦੇ ਹਾਂ
ਇਨਕਲਾਬੀ ਹੋਣ ਦਾ ਢੋਂਗ ਰਚਾਈ ਫਿਰਦੇ ਹਾਂ !

ਲੜਦੇ ਹਾਂ ਕੁੜੀਆਂ ਤੇ ਫੋਕੀ ਟੋਹਰ ਪਿੱਛੇ
ਅਣਖੀ ਯੋਧੇ ਖੁਦ ਨੂੰ ਅਖਵਾਈ ਫਿਰਦੇ ਹਾਂ !


ਰਾਤ ਬੀਤ ਗਈ ਹਾਤਿਆਂ ਤੇ ਬਹਿ ਬਹਿ ਕੇ
ਨਾਮ ਖੁਮਾਰੀ ਦਿਨੇ ਚੜਾਈ ਫਿਰਦੇ ਹਾਂ !

ਮਨ ਦੀ ਕਾਲਿਖ ਜਗ ਜਾਹਿਰ ਨਾ ਹੋ ਜਾਵੇ
ਚਿੱਟੇ ਘੁੱਗੀ ਰੰਗੇ ਵਸਤਰ ਪਾਈ ਫਿਰਦੇ ਹਾਂ !


ਇਰਖਾਂ ਤੇ ਬਦੀ ਹੈਂ ਮਨ ਵਿੱਚ ਭਰੀ ਪਈ
ਸਾਧਾ ਵਾਲਾ ਭੇਸ ਬਣਾਈ ਫਿਰਦੇ ਹਾਂ !


ਵੰਡ ਕੇ ਮੰਦਰ ਦੇ ਬਾਹਰ ਦੁੱਕੀ ਤਿੱਕਿਆਂ
ਪਾਪਾਂ ਤੋ ਆਪਣੇ ਰਾਹਤ ਪਾਈ ਫਿਰਦੇ ਹਾਂ !


ਭੱਵਿਖ ਨੂੰ ਅਪਣੇ ਸਵਰਗ ਬਣਾਉਣ ਲਈ
ਵਰਤਮਾਨ ਨੂੰ ਨਰਕ ਬਣਾਈ ਫਿਰਦੇ ਹਾਂ !

ਦਾਵੇ ਕਰਦੇ ਹਾਂ ਵਫਾ ਦੇ ਹਰ ਵੇਲੇ
ਪਰ ਹਰ ਕੁੜੀ ਤੇ ਅੱਖ ਟਿਕਾਈ ਫਿਰਦੇ ਹਾਂ !


ਕਰਕੇ ਕੁਝ ਬੇਤੁਕੀਆਂ ਤੁਕਬੰਦਿਆਂ "ਰਵੀ"
ਸ਼ਾਇਰ ਹੋਣ ਦਾ ਢੋਂਗ ਰਚਾਈ ਫਿਰਦੇ ਹਾਂ !




bhagat singh di photo kapria te lyi firde haan
inkalabi soch hon da tong rachayi firde haan
larde haan kudia te foki tohar pichhe
Ankhi jodhe khud nu akhwayi firde haan
Raat beet gayi hatiaan te beh beh ke
Naam khumari dine charayi firde haan
Mann di kalikh jagg jahir na ho jave
Chite guggi range vastar payi firde haan
Irkha te badi hai mann vich bhari payi
Sadha wala vesh banayi firde haan
Vand ke mandar de bahar duki tikiya
papa to apne rahat payi firde haan
Vavikh nu apne swarg banuan layi
vartman nu narak banayi firde haan
dave karde haan baffa de har vele
par har kudi te akh tikayi firde haan
karke kujh betukia tukbndia "Ravi"
Shayar haun da tong rachayi firde haan

25/9/2010
 

Naughty_always

~ Internal Happiness ~
bhut kaim likhi aa ravi 22 ...as always:clap:salut:x:x

ਲੜਦੇ ਹਾਂ ਕੁੜੀਆਂ ਤੇ ਫੋਕੀ ਟੋਹਰ ਪਿੱਛੇ
ਅਣਖੀ ਯੋਧੇ ਖੁਦ ਨੂੰ ਅਖਵਾਈ ਫਿਰਦੇ ਹਾਂ ! <<<<<<<, hate dis thing:grrrr..i mean je larna hi aa ta sache pyar layi laro...eme khamkha aali ladai krn da ki faida???:n

ਦਾਵੇ ਕਰਦੇ ਹਾਂ ਵਫਾ ਦੇ ਹਰ ਵੇਲੇ
ਪਰ ਹਰ ਕੁੜੀ ਤੇ ਅੱਖ ਟਿਕਾਈ ਫਿਰਦੇ ਹਾਂ ! <<< aaj kal sare kite ehi haal aa:n..kush ni ban skda eme:n:((


ਭੱਵਿਖ ਨੂੰ ਅਪਣੇ ਸਵਰਗ ਬਣਾਉਣ ਲਈ
ਵਰਤਮਾਨ ਨੂੰ ਨਰਕ ਬਣਾਈ ਫਿਰਦੇ ਹਾਂ ! <<< shi keha ravi 22 ...


att likhi aa :salut
 
U

userid97899

Guest
ਵੰਡ ਕੇ ਮੰਦਰ ਦੇ ਬਾਹਰ ਦੁੱਕੀ ਤਿੱਕਿਆਂ
ਪਾਪਾਂ ਤੋ ਆਪਣੇ ਰਾਹਤ ਪਾਈ ਫਿਰਦੇ ਹਾਂ !

ਭੱਵਿਖ ਨੂੰ ਅਪਣੇ ਸਵਰਗ ਬਣਾਉਣ ਲਈ
ਵਰਤਮਾਨ ਨੂੰ ਨਰਕ ਬਣਾਈ ਫਿਰਦੇ ਹਾਂ !

ਦਾਵੇ ਕਰਦੇ ਹਾਂ ਵਫਾ ਦੇ ਹਰ ਵੇਲੇ
ਪਰ ਹਰ ਕੁੜੀ ਤੇ ਅੱਖ ਟਿਕਾਈ ਫਿਰਦੇ ਹਾਂ !
These Line Are Amazing Bro. Great Share
Mind Blowing Yarr bahut att likheya jad first line parhni shurur kiti ta dil kita sab parha 3-4 war parheya But Boor nahi hoyea eh att Chej wa
Bahut att yarr :clap :clap
 

JUGGY D

BACK TO BASIC
ਮਨ ਦੀ ਕਾਲਿਖ ਜਗ ਜਾਹਿਰ ਨਾ ਹੋ ਜਾਵੇ
ਚਿੱਟੇ ਘੁੱਗੀ ਰੰਗੇ ਵਸਤਰ ਪਾਈ ਫਿਰਦੇ ਹਾਂ....!

੧੬ ਆਨੇ ਸਚੀ ਗੱਲ ਆ ਵੀਰ,ਇਹੀ ਹਾਲ ਆ ਅੱਜ ਦੁਨਿਆ ਦਾ !!
 
Top