ਭਗਤ ਸਿੰਘ ਦਾ ਜਨਮ

Arun Bhardwaj

-->> Rule-Breaker <<--
ਸਾਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਜਾਂ ਸ਼ਹੀਦੀ ਦਿਨ ਮਨਾਉਣ ਦਾ ਕੋਈ ਹੱਕ ਨਹੀ ਹੈ ਪੰਜਾਬੀਓ

................ਕਿਉਂਕਿ

ਤੁਸੀਂ ਸਿਰ ਤੇ ਪੀਲੀਆਂ ਪੱਗਾਂ ਬੰਨੋ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ
ਗੱਲ ਪਾਖੰਡੀ ਬਾਬਿਆ ਦੀ ਵੀ ਮੰਨੋ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ
ਮੰਦਿਰ ਮਸਜਿਦ ਇਕ ਦੂਜੇ ਦੇ ਭੰਨੋ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ

ਤੁਸੀਂ ਕੁੱਖਾਂ ਚ ਧੀਆਂ ਦੇ ਕਤਲ ਕਰੋ ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ
ਸਮਾਜ ਦੀਆਂ ਨੀਹਾਂ ਦੇ ਕਤਲ ਕਰੋ ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ
ਇਕ ਦੇ ਬਦਲੇ ਬੀਹਾਂ ਦੇ ਕਤਲ ਕਰੋ, ਇਹ ਨਹੀ ਚਾਹੁੰਦਾ ਸੀ ਭਗਤ ਸਿੰਘ

ਪੜ੍ਹੇ ਲਿਖੇ,ਹੱਕਾਂ ਲਈ ਸੋਟੀਆਂ ਖਾਣ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ
ਗਰੀਬ ਲੋਕ ਮੰਗ ਮੰਗ ਰੋਟੀਆਂ ਖਾਣ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ
ਅਮੀਰ ਬੰਦੇ ਰਿਸ਼ਵਤਾਂ ਮੋਟੀਆਂ ਖਾਣ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ

ਅਸ਼ਲੀਲ ਪੰਜਾਬੀ ਸਭਿਆਚਾਰ ਹੋਵੇ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ
ਬੱਚਿਆ ਕੋਲ ਮਾਪੇ ਲਈ ਦੁਰਕਾਰ ਹੋਵੇ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ
ਬੱਸਾਂ ਚ ਕੁੜੀਆ ਦਾ ਬਲਾਤਕਾਰ ਹੋਵੇ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ

ਲੀਡਰਾਂ ਦੇ ਘਰ ਭਰਨ ਤੇ ਖਜਾਨੇ ਖਾਲੀ ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ
ਸਾਰਾ ਪੰਜਾਬ ਖਰੀਦਕੇ ਕਹਿਣ ਕੰਗਾਲੀ, ਇਹ ਨਹੀ ਚਾਹੁੰਦਾ ਸੀ ਭਗਤ ਸਿੰਘ
ਬਣਾਉਣਾ ਪੰਜਾਬ ਨੂੰ ਕੈਲੀਫੋਰਨੀਆਂ ਲਾਲੀ,ਇਹ ਨਹੀ ਚਾਹੁੰਦਾ ਸੀ ਭਗਤ ਸਿੰਘ

ਹਰ ਵਾਰ ਜਨਮ ਦਿਨ, ਸ਼ਹੀਦੀ ਦਿਨ,ਉਸਦਾ ਤੁਸੀਂ ਬਰਬਾਦ ਕਿਉਂ ਕਰਦੇ...???
ਜਦ ਕੋਈ ਗੱਲ ਉਸਦੀ ਮੰਨਦੇ ਨਹੀ ਤੁਸੀਂ ਫਿਰ ਓਹਨੂੰ ਯਾਦ ਕਿਉਂ ਕਰਦੇ....???

ਰਿਟਨ ਬਾਏ ..........ਲਾਲੀ ਅੱਪਰਾ
 
Top