ਬੱਲੇ ਤੇਰੀ ਯਾਰੀ

KARAN

Prime VIP
ਬੱਲੇ ਤੇਰੀ ਯਾਰੀ ਦੀ ਬਹਾਰ ਦੋਸਤਾ
ਫੁੱਲਾਂ ਥਾਂਵੇਂ ਬੀਜਦੈੰ ਤੰੂ ਖ਼ਾਰ ਦੋਸਤਾ।

ਬੁੱਲ੍ਹਾਂ ਵਿੱਚ ਹਾਸੇ ਤੇਰੇ ਨਕਲੀ ਜਿਹੇ
ਨਕਲੀ ਜਿਉੰ ਫੁੱਲਾਂ ਵਾਲਾ ਹਾਰ ਦੋਸਤਾ।

ਉੰਝ ਭਾਵੇੰ ਮਿਲਦੈੰ ਤੰੂ ਹਿੱਕ ਤਾਣ ਕੇ
ਪਿੱਠ ਪਿੱਛੇ ਕਰਦੈੰ ਤੰੂ ਵਾਰ ਦੋਸਤਾ।

ਮੁੱਖ ਤੇਰਾ ਸੂਹੀ ਜਿਉੰ ਸਵੇਰ ਵਰਗਾ
ਅੰਦਰੋੰ ਤੰੂ ਕਾਲਾ ਏੰ ਮੱਕਾਰ ਦੋਸਤਾ।

ਸੋਚਦੇ ਸਾਂ ਦਿਲ ਵਿੱਚ ਤੇਰੇ ਵੱਸਣਾ
ਪਤਾ ਨਹੀੰ ਸੀ ਕਰੇੰਗਾ ਖੁਆਰ ਦੋਸਤਾ।

ਸਜ਼ਾ ਭਲਾਂ ਅਸੀੰ ਤੈਨੰੂ ਕੀ ਦੇਵਣੀ
ਕੱਢ ਲਿਆ ਭਰਿਆ ਗੁਬਾਰ ਦੋਸਤਾ।

ਜ਼ਿੰਦਗੀ ਤਾਂ ਬਣਗੀ ਏ ਬੋਝ ਵਾਂਗਰਾਂ
ਸਮਾਂ ਬੱਸ ਰਹੇ ਹਾਂ ਗੁਜਾਰ ਦੋਸਤਾ।

ਸ਼ੌੰਕ ਤੇਰਾ ਜਿੱਤਣੇ ਦਾ ਪੂਰਾ ਹੋ ਜਾਵੇ
ਤਾਹੀਂ ਅਸੀੰ ਬਾਜ਼ੀ ਦਿੱਤੀ ਹਾਰ ਦੋਸਤਾ।

Writer - ਸ਼ਿਵਜੀਤ ਸਿੰਘ
 
:ttw very nice ji...
teri is kalm niwaji ne shed diti ik taal dosta
eh yaari v anokhi ee byaan kiti v chhokhi e
te dil ho gya bago baag dosta
 
Top