UNP

ਬੰਦ ਬੰਦ ਗ਼ੁਲਾਮੀ ਦੇ ਨਾਲ ਬੱਝਾ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਬੰਦ ਬੰਦ ਗ਼ੁਲਾਮੀ ਦੇ ਨਾਲ ਬੱਝਾ

ਬੰਦ ਬੰਦ ਗ਼ੁਲਾਮੀ ਦੇ ਨਾਲ ਬੱਝਾ,
ਬੰਦੀਵਾਨ, ਬੰਦ ਰਾਜ਼ ਦਾ ਖੋਹਲਣਾ ਬੰਦ ।
ਹੈ ਸ਼ਾਹ ਅੰਗਰੇਜ਼ ਦੀ ਸ਼ਾਹੀ ਅੰਦਰ,
ਸੱਚ ਆਖਣਾ ਤੇ ਪੂਰਾ ਤੋਲਣਾ ਬੰਦ ।

ਜਜ਼ਬਾ ਦਿਲ ਦਾ ਦਿਲ 'ਚ ਜਜ਼ਬ ਹੋਇਆ,
ਹੁਣ ਤੇ ਹੋਇਆ ਜ਼ਬਾਨ ਤੋਂ ਬੋਲਣਾ ਬੰਦ ।
ਹੈ ਸ਼ਾਹ ਅੰਗਰੇਜ਼ ਦੀ ਸ਼ਾਹੀ ਅੰਦਰ,
ਕਹਿਣਾ ਹੱਕ ਤੇ ਹੱਕ ਟਟੋਲਣਾ ਬੰਦ ।

ਬੋਲਣ ਵਾਲੇ ਤੇ ਫੇਰ ਵੀ ਬੋਲਦੇ ਨੇ,
ਹੁਕਮ ਦਾਰ ਦਾ ਕੀ ਚੜ੍ਹ ਕੇ ਦਾਰ ਉੱਤੇ ।
ਜੋ ਗ਼ੁਲਾਮ ਆਜ਼ਾਦ ਖ਼ਿਆਲ ਹੋਵਣ,
ਉਹ ਆਜ਼ਾਦ ਨੇ ਕੁਲ ਸੰਸਾਰ ਉੱਤੇ ।

Post New Thread  Reply

« ਹੱਥਾਂ ਵਿਚ ਹਥਿਆਰ ਨੇ, ਸ਼ੱਕ ਕੋਈ ਨਾ | ਬੇਸ਼ਕ ਅਸੀਂ ਗ਼ੁਲਾਮ, ਗ਼ੁਲਾਮ ਪੂਰੇ »
X
Quick Register
User Name:
Email:
Human Verification


UNP