ਬੜੀ ਚੇਤੇ ਆਉਦੀ ਇਕ ਸਹੇਲੀ ਅਣਮੂਲੀ ਹੁੰਦੀ ਸੀ

gurpreetpunjabishayar

dil apna punabi
ਬੜੀ ਚੇਤੇ ਆਉਦੀ ਇਕ ਸਹੇਲੀ ਅਣਮੂੱਲੀ ਹੁੰਦੀ ਸੀ
ਕਦੇ ਕਾਲਜ ਚ ਵੜਦੇ ਨਾ ਸਹੇਲੀ ਨਾਲ ਹੋਟਲ ਤੇ ਬਹਿਦੇ

ਸਹੇਲੀ ਦੀਆ ਰੀਝਾ ਪੂਰੀਆ ਕਰਦੇ ਫੁਲ ਖਰਚਾ ਕਰਦੇ ਰਹਿਦੇ
ਉਹ ਸਹੇਲੀ ਪਿਆਰੀ ਸੀ ਉਹਦੀ ਹਰ ਗੱਲ ਮੰਨਦੇ ਰਿਹਦੇ

ਸਹੇਲੀ ਰੋਜ ਪਾਰਕ ਵਿਚ ਮਿਲਣ ਆਉਦੀ ਹੁੰਦੀ ਸੀ
ਆਪਣੇ ਦਿਲ ਹਾਲ ਸੁਣਾਦੀ ਹੁੰਦੀ ਸੀ

ਉਹਨੂੰ ਮਿਲਣ ਲਈ ਮੈ ਪੱਗ ਪੋਚ ਪੋਚ ਕੇ ਬੱਨੀ ਹੁਦੀ ਸੀ
ਬੜੀ ਚੇਤੇ ਆਉਦੀ ਇਕ ਸਹੇਲੀ ਅਣਮੂੱਲੀ ਹੁੰਦੀ ਸੀ

ਕਾਲਜ ਜਾਦੀ ਨੂੰ ਬੁੱਲਟ ਤੇ ਗੇੜੀ ਲਾਉਦਾ ਹੁੰਦਾ ਸੀ
ਉਹ ਥੱਲੇ ਨੂੰ ਮੁਹ ਕਰਕੇ ਹੱਸਦੀ ਹੁੰਦੀ ਸੀ

ਬਾਹਾਂ ਸਹਾਰੇ ਕਿਤਾਬਾਂ ਹਿੱਕ ਨਾਲ਼ ਕੱਸਦੀ ਹੁੰਦੀ ਸੀ,
ਬਿਨਾਂ ਗੱਲੋਂ ਹੀ ਕੋਲ਼ੋ ਲੰਘਦੀ ਹੱਸਦੀ ਹੁੰਦੀ ਸੀ

ਬੜੀ ਚੇਤੇ ਆਉਦੀ ਇਕ ਸਹੇਲੀ ਅਣਮੂੱਲੀ ਹੁੰਦੀ ਸੀ
ਦੇਖਕੇ ਉਹਨੂੰ ਹੱਸਦੀ ਨੂੰ ਮੈਂਨੂੰ ਵੀ ਤਸੱਲੀ ਹੁੰਦੀ ਸੀ,

ਤਾਈਓ ਤਾਂ ਹਰ ਰੋਜ ਹੀ ਰਾਹ ਉਸਦੀ ਮੱਲੀ ਹੁੰਦੀ ਸੀ
ਬੜੀਆ ਚੇਤੇ ਆਉਦੀ ਇਕ ਸਹੇਲੀ ਅਣਮੂੱਲੀ ਹੁੰਦੀ ਸੀ

ਅੱਜ ਕਿਵੇ ਬੁਲਾਉਣੀ ਇਹ ਸਕੀਮ ਘੜੀ ਹੁੰਦੀ ਸੀ,
ਆਸ਼ਕੀ ਦੀ ਨਵੀਂ ਕਿਤਾਬ ਹਰ ਰੋਜ਼ ਪੜੀ ਹੁੰਦੀ ਸੀ

ਬੜੀ ਚੇਤੇ ਆਉਦੀ ਇਕ ਸਹੇਲੀ ਅਣਮੂੱਲੀ ਹੁੰਦੀ ਸੀ
ਕਈ ਵਾਰ ਮੈਂਨੂੰ ਲੱਗਦਾ ਉਹ ਰੁਸਵਾਈ ਹੁੰਦੀ ਸੀ,

,,,ਗੁਰਪ੍ਰੀਤ,,,' ਲਾਉਦਾ ਸੀ ਥਾਂ-ਥਾਂ ਨਾਕੇ ਉਹਨੇ ਨੀਵੀਂ ਪਾਈ ਹੁੰਦੀ ਸੀ
ਬੜੀ ਚੇਤੇ ਆਉਦੀ ਇਕ ਸਹੇਲੀ ਅਣਮੂੱਲੀ ਹੁੰਦੀ ਸੀ


ਲੇਖਕ ਗੁਰਪ੍ਰੀਤ
 
Top