ਬੋਲ ਭਾਂਵੇ ਨਾ ਬੋਲ

Lakhi Sokhi

Roop Singh
ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋਲ,
ਚੰਨ ਪਰਦੇਸੀਆ ਬੋਲ ਭਾਂਵੇ ਨਾ ਬੋਲ,

ਵੇਖਣੇ ਦਾ ਚਾਅ ਸਾਨੂੰ ਤੂੰ ਮੁੱਖ ਪਰਤਾਵੀਂ ਨਾ,
ਨੇੜੇ ਨੇੜੇ ਵਸ ਢੋਲਾ ਦੂਰ ਦੂਰ ਜਾਵੀਂ ਨਾ,
ਦੂਰ ਦਾ ਖਿਆਲ ਛੱਡ ਵਸ ਅੱਖੀਆਂ ਦੇ ਕੋਲ ਕੋਲ,
ਚੰਨ ਪਰਦੇਸੀਆ ਬੋਲ ਭਾਂਵੇ ਨਾ ਬੋਲ,
ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋਲ,
 
Top