ਬੇਠਾ ਹਾ ਸਮੁਂਦਰੋ ਪਾਰ ਮਾਏ

gurpreetpunjabishayar

dil apna punabi
ਨੀ ਮੈ ਛੱਡ ਸਾਰਾਪਿ੍ਵਾਰ ਮਾਏ
ਬੇਠਾ ਹਾ ਸਮੁਂਦਰੋ ਪਾਰ ਮਾਏ
ਕਰ ਚੇਤੇ ਰੇਤਾ ਪਿਆਰ ਮਾਇ ਨੀ ਮੈ ਪਲਕਾ ਦਾ ਬੂਹਾ ਢੋਹਿਆ
ਆਈ ਜਦ ਵਤਨਾ ਦੀ ਜਾਦ ਮਾਏ ਨੀ ਮੈ ਕੱਲਾ ਬਹਿ ਕੇ ਰੋਇਆ
ਵਿੱਚ ਵਤਨਾ ਦੇ ਬਹੁਤ ਗਰੀਬੀ ਘਰ ਦੀ ਮਾਏ ਦੇਖੀ ਸੀ
ਗਈ ਜਵਾਨੀ ਵਿੱਚ ਹਨੇਰੇ ਧੁੱਪ ਭੁਲਕੇ ਨਾ ਸੇਕੀ ਸੀ
ਅੱਜ ਪੈਸੇ ਦੇ ਵਿੱਚ ਖੇਡਦਿਆ ਰਹਿਦਾ ਹਾ ਗਮਾ ਵਿੱਚ ਖੋਹਿਆ
ਆਈ ਜਦ ਵਤਨਾ ਦੀ......
ਪਲ ਪਲ ਮਾਲਕ ਮਾਰੇ ਝਿੜਕਾ ਦਿੱਲ ਵਿੱਚ ਡਰ ਸਦਾ ਰਹਿਦਾ
ਪੁੱਤ ਤੇਰਾ ਘਰੋ ਬਾਹਰ ਗਿਆ ਨਾ ਅੱਜ ਪਿਆ ਵਿਛੋੜਾ ਸਹਿਦਾ
ਹੋ ਪਰਦੇਸੀ ਪਾਰ ਸਮੁਂਦਰੋ ਵਾਗ ਫਖੀਰਾ ਹੋਇਆ
ਆਈ ਜਦ ਵਤਨਾ ........
ਦੇਸ਼ ਪਰਾਇਆ ਲੋਕ ਪਰਾਏ ਕੋਈ ਨਾ ਦਰਦ ਵਂਦਵੇ
ਓਪਰੀ ਲੱਗੇ ਵਿਦੇਸ਼ੀ ਭਾਸ਼ਾ ਜਾਦ ਮਾਂ ਬੋਲੀ ਆਵੇ
ਸ਼ਗਨਾ ਦੇ ਨਾਲ ਤੋਰ ਭੈਣਾ ਨੇ ਸੀ ਤੇਲ ਬੂਹਿਆ ਵਿੱਚ
ਤੇਰਾ ਪੁੱਤ ਸਨਦੀਪ ਕੁਹਾਲੇ ਦਾ ਕਰੇ ਜਾਦ ਸਾਬੀ੍ ਹੋਰੇ ਵੀਰਾ ਨੂਂ
ਨਾਲੇ ਰੋ ਲੇਦਾ ਨਾਲੇ ਦੇਖ ਲੇਦਾ ਕਿਸਮਤ ਦੀਆ ਓਹਨਾ ਲਕੀਰਾ ਨੂਂ
ਮੈ ਘੁੱਟ ਸਬਰਾ ਦਾ ਭਰਕੇ ਮਾਂ ਦੁੱਖ ਹਰ ਇੱਕ ਗਲੇ ਸਮੋਇਆ
ਆਈ ਜਦ ਵਤਨਾ


ਸਨਦੀਪ ਕੁਹਾਲੇ ਵਾਲਾ
 
Top