ਬੇਈਮਾਨ ਇਸ਼ਕ

ਹਰ ਬੰਦੇ ਦੇ ਦਿਲ ਕੋਈ ਅਰਮਾਨ ਹੁੰਦਾ ਏ ਕੋਈ ਕਹਿ ਦਿੰਦਾ ਤੇ ਕਿਸੇ ਦਾ ਫਰਮਾਨ ਹੁੰਦਾ ਏ

ਟੁੱਟ ਜਾਵੇ ਨਾ ਕਿਸੇ ਨਾ ਦਾ ਦਿਲ ਯਾਰੋ ਜਹਾਂਨ ਤੇ ਵਾਂਗ ਜਿਵੇ ਇਹ ਕੱਚ ਦਾ ਸਮਾਨ ਹੁੰਦਾ ਏ

ਆਪਣੇ ਤੋ ਮਾੜੇ ਦਿਸਦੇ ਉਸ ਵੇਲੇ ਸਾਰੇ ਚੜੀ ਜਵਾਨੀ ਦਾ ਜਦੋਂ ਚੜਿਆ ਮਾਣ ਹੁੰਦਾ ਏ

ਸੋਹਣੇ ਰੂਪ ਤੇ ਨਖਰਾ ਤਾਂ ਜਾਇਜ ਮੰਨੀਏ ਪਰ ਦੋਲਤ ਦਾ ਵੀ ਕਈਆਂ ਨੂੰ ਗੁਮਾਨ ਹੁੰਦਾ ਏ

ਸੁਪਨੇ ਦੱਸ ਕੇ ਦਿੰਦਾ ਅੱਥਰੂ ਖੂਨ ਦੇ ਰਾਗਾ ਇਹ ਇਸ਼ਕ ਬੜਾ ਬੇਈਮਾਨ ਹੁੰਦਾ ਏ.....
 
Top