ਬੁਰੀ ਗੱਲ ਆ

rulebreaker4

Gurjap Singh
ਜੇ ਕਿਸੇ ਦਾ ਭਲਾ ਨੀ ਕਰ ਸਕਦੇ,
ਬੁਰਾ ਕਿਸੇ ਦਾ ਚਾਹੁਣਾ ਮਾੜੀ ਗੱਲ੍ਹ ਆ,
ਮਾਪਿਆ ਭੇਜਿਆ ਸੀ ਘਰੋਂ ਪੜਨ ਲਈ,
ਪੈਸੇ ਦਾਰੂ ਚ ਉਡਾਉਣਾ ਮਾੜੀ ਗੱਲ ਆ,
ਨੁਕਸ ਦੂਜਿਆਂ ਦੇ ਕੱਡਣੇ ਨੇ ਬੜੇ ਸੌਖੇ,
ਐਬ ਆਪਣੇ ਲੁਕਾਉਣਾ ਮਾੜੀ ਗੱਲ ਆ,
ਅੰਗਰੇਜੀ, ਹਿੰਦੀ ਭਾਵੇਂ ਜਾਂ french ਬੋਲੋ,
ਮਾਂ ਬੋਲ਼ੀ ਨੂੰ ਭੁਲਾਉਣਾ ਬੁਰੀ ਗੱਲ ਆ!!!
 

GREWAL BAI

Member
ਅੰਗਰੇਜੀ, ਹਿੰਦੀ ਭਾਵੇਂ ਜਾਂ french ਬੋਲੋ,
ਮਾਂ ਬੋਲ਼ੀ ਨੂੰ ਭੁਲਾਉਣਾ ਬੁਰੀ ਗੱਲ ਆ!!
 

gurpreetpunjabishayar

dil apna punabi
ਬਹੁਤ ਵਦੀਆ ਜੀ

ਪੰਜਾਬੀ ਮੇਰੀ ਜਾਨ ਵਰਗੀ,
ਪੰਜਾਬੀ ਮੇਰੀ ਪਹਿਚਾਣ ਵਰਗੀ
ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ
ਪੰਜਾਬੀ ਨਾਨਕ ਦੀ ਰਬਾਬ ਵਰਗੀ,
ਪੰਜਾਬੀ ਕੋਰੇ ਜਵਾਬ ਵਰਗੀ
ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਦੇਸੀ ਸ਼ਰਾਬ ਵਰਗੀ
ਪੰਜਾਬੀ ਵਾਰਿਸ ਦੀ ਹੀਰ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ
ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ
ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ
 
Top