ਬਿਨ ਸਿੰਜਿਆ ਕਦੇ ਮੁਹੱਬਤ ਦੇ ਫੁੱਲ ਉਗਦੇ ਨਾ

ਛੱਡ ਗਿਲੇ ਸ਼ਿਕਵੇ ਕਾਹਦਾ ਤੂੰ ਗੁੱਸਾ ਕਰਦੀ ਏ
ਸੱਚ ਜਾਣੇ ਇਹਨਾ ਨਖਰਿਆ ਨਾਲ ਪਿਆਰ ਦੇ ਬੋਲ ਕਦੇ ਪੁਗਦੇ ਨਾ
ਜਿਸ ਬੰਜ਼ਰ ਜ਼ਮੀਨ ਤੇ ਤੂੰ ਪਿਆਰ ਦਾ ਬੂਟਾ ਲਾ ਕੇ ਛੱਡ ਦਿੱਤਾ
ਖੁਦਾ ਗਵਾਹ ਬਿਨ ਸਿੰਜਿਆ ਕਦੇ ਮੁਹੱਬਤ ਦੇ ਫੁੱਲ ਉਗਦੇ ਨਾ

ਛੱਡ ਤੂੰ ਤੂੰ, ਮੈ ਮੈ ਕਾਹਤੋ, ਆਪਸ ਚ ਪੈਦਾ ਦੂਰੀਆ ਹੋਈਆ ਨੇ
ਇਹ ਜਾਣ ਲੈ ਇੱਕ ਹੋ ਕੇ ਵੀ, ਆਪੋ ਆਪਣੇ ਅਹਿਮ ਲਈ ਲੜਾਈਆ ਹੋਈਆ ਨੇ
ਗੈਰਾ ਦੇ ਘਰ ਉਜਾੜਨ ਨੂੰ ਤਾ ਇੱਥੇ ਲੋਕੀ ਬੜੇ ਫਿਰਦੇ ਨੇ
ਆਪਸ ਚ ਇਤਫਾਕ ਚਾਹਿਦਾ ਨਹੀ ਤਾ ਸਮਝ ਤਬਾਹੀਆ ਹੋਈਆ ਨੇ
ਕੰਕਰ ਜਿੱਥੇ ਮਿੱਟੀ ਵਿੱਚ ਬਥੇਰੇ, ਉਥੇ ਪੰਛੀ ਦਾਣਾ ਚੁਗਦੇ ਨਾ
ਖੁਦਾ ਗਵਾਹ ਬਿਨ ਸਿੰਜਿਆ ਕਦੇ .........................

ਆਪਣੀ ਥਾ ਤੇ ਮੈ ਵੀ ਹਾ ਠੀਕ , ਤੇਰੀ ਥਾ ਤੇ ਤੂੰ ਵੀ ਏ ਠੀਕ
ਪਵਿੱਤਰ ਪਿਆਰ ਜੋ ਰੂਹਾ ਵਿੱਚ ਰਚਿਆ, ਹੁੰਦਾ ਏ ਪਾਣੀ ਤੇ ਲੀਕ
ਜੇ ਤੂੰ ਰੁੱਸ ਗਈ ਜੇ ਤੂੰ ਤੁਰ ਗਈ
ਫਿਰ ਕਰਾਗੇ ਦੋਵੇ ਇੱਕ ਦੂਜੇ ਦੀ, ਦਰਵਾਜੇ ਤੇ ਬੈਠ ਉਡੀਕ
ਸਾੜਾ ਤਾ ਇੱਥੇ ਸਭ ਪਾਸੇ ਏ, ਹੁੰਦੇ ਸਾਰੇ ਹੀ ਦਿਨ ਸੁਖ ਦੇ ਨਾ
ਖੁਦਾ ਗਵਾਹ ਬਿਨ ਸਿੰਜਿਆ ਕਦੇ .........................

ਆ ਬੈਠ ਮੇਰੇ ਨਾਲ ਸਮਝੋਤਾ ਕਰ ਲੈ, ਟੁੱਟਿਆ ਹੋਇਆ ਰਿਸ਼ਤਾ ਗ੍ੰਢ ਲੈ
ਮੇਰੀਆ ਕੁਝ ਕਮੀਆ ਨੂੰ ਤੂੰ ,ਆਪਣੀਆ ਹੀ ਕਮੀਆ ਸਮਝ ਕੇ ਹੰਢ ਲੈ
ਮੈਨੂੰ ਪਤਾ ਤੂੰ ਮਾਫ ਕਰੇਗੀ ਦਿਲ ਵਿੱਚੋ ਸਭ ਕੁਝ ਸਾਫ ਕਰੇਗੀ
ਸਾਮ ਢਲਣ ਤੋ ਪਹਿਲਾ ਘਰ ਆ ਕੇ,ਮੇਰਾ ਹਰ ਦੁੱਖ ਸੁੱਖ ਵੰਢ ਲੈ
ਜਿੱਦਾ ਪੀਰਾ ਦੀ ਦੇਹੀ ਦੇ ਉਤੇ, ਕਦੇ ਜਗਦੇ ਦੀਵੇ ਬੁਝ ਦੇ ਨਾ
ਖੁਦਾ ਗਵਾਹ ਬਿਨ ਸਿੰਜਿਆ ਕਦੇ .........................

Orignally Posted By Navneet ਬੇਹਾ ਖੂਨ

 
Top