ਬਿਜਲੀ ਦੇ ਬਿੱਲ ਵਾਲੀ ਲਾਇਨ ਚ ਖੜਿਆ ਜਾਂਦਾ ਨਹੀਂ

KARAN

Prime VIP
ਬਿਜਲੀ ਦੇ ਬਿੱਲ ਵਾਲੀ ਲਾਇਨ ਚ ਖੜਿਆ ਜਾਂਦਾ ਨਹੀਂ
ਜੈਲਦਾਰਾ ਕਿਓਂ ਨੀਹਾਂ ਦੇ ਵਿੱਚ ਖੜਨੇ ਦੀ ਗੱਲ ਕਰਦਾ ਏਂ
ਜਿੰਨੀ ਕੁ ਔਕਾਤ ਹੈ ਤੇਰੀ ਓਹਦੇ ਵਿੱਚ ਤੇ ਰਹਿ ਨਹੀਂ ਹੁੰਦਾ
ਮੋਮ ਦਾ ਜਿਗਰਾ ਲੈਕੇ ਸੂਰਜ ਫੜਨੇ ਦੀ ਗੱਲ ਕਰਦਾ ਏਂ
ਵੇਖ ਜ਼ਈਫਾਂ ਦੇ ਕੁੱਟ ਪੈਂਦੀ ਆਨੇ ਟੱਡ ਕੇ ਹੱਸਦਾ ਸੈਂ
ਸ਼ਰਮ ਨਹੀਂ ਔਂਦੀ ਤੈਨੂ ਹੁਣ ਤੂੰ ਲੜਨੇ ਦੀ ਗੱਲ ਕਰਦਾ ਏਂ
ਤੇਰੇ ਹਰ ਇੱਕ ਝੂਠ ਦਾ ਪਰਦਾ ਸ਼ਰੇਆਮ ਡਿੱਗ ਪਿਐ, ਤੂੰ ਫਿਰ ਵੀ
ਸੌਹਾਂ ਚੁੱਕਣੈ , ਗੁਰੂਦੁਆਰੇ ਵੜਨੇ ਦੀ ਗੱਲ ਕਰਦਾ ਏਂ ......
Zaildar Pargat Singh​
 
Top