ਬਾਲ ਮਜ਼ਦੂਰੀ

[JUGRAJ SINGH]

Prime VIP
Staff member
childlabour-1.jpg

ਇੱਕ ਉਹ ਵੀ ਜਵਾਨੀ ਜੋ ਕਿ ਦੁੱਧ ਵਿੱਚ ਨ੍ਹਾਵੇ,
ਭੂਆ ਗੋਦੀ 'ਚ ਸਵਾਵੇ ਦਾਦੀ ਸ਼ਹਿਦ ਚਟਾਵੇ,

ਪਰ ਦੂਜੇ ਪਾਸੇ ਕੋਈ ਰੋਟੀ ਢਾਬੇ ਤੇ ਪਕਾਵੇ,
ਕੋਈ ਧੁੱਪ ਵਿੱਚ ਬੈਠ ਇੱਟਾਂ ਭੱਠੇ ਤੇ ਸੁਕਾਵੇ,
ਕਿਹੜੀ ਗੱਲੋਂ ਇਹ ਮਾੜੇ ਮੈਨੂੰ ਸਮਝ ਨਾ ਆਵੇ, ਮੈਨੂੰ ਸਮਝ ਨਾ ਆਵੇ....... ||

ਮਾਪੇ ਕਰਦੇ ਦਿਹਾੜੀ ਨਾ ਕੋਈ ਗਲ ਨਾਲ ਲਾਵੇ,
ਕਿਤੇ ਮੁੱਕਦਾ ਨਾ ਘੇਓ ਤੇ ਕੋਈ ਰੁੱਖੀ ਸੁੱਕੀ ਖਾਵੇ,
ਕਿਹੜੀ ਗੱਲੋਂ ਇਹ ਮਾੜੇ ਮੈਨੂੰ ਸਮਝ ਨਾ ਆਵੇ, ਮੈਨੂੰ ਸਮਝ ਨਾ ਆਵੇ....... ||

ਜਦੋ ਵਕਤਾਂ ਤੋਂ ਹਾਰ 'ਧੇਲਾ' ਮੰਗਨ ਨੂੰ ਜਾਵੇ,
ਕੋਈ ਦੂਰੋਂ ਅੱਖਾਂ ਕੱਢੇ ਤੇ ਕੋਈ ਛਿੱਤਰ ਚਲਾਵੇ,
ਕਿਹੜੀ ਗੱਲੋਂ ਇਹ ਮਾੜੇ ਮੈਨੂੰ ਸਮਝ ਨਾ ਆਵੇ, ਮੈਨੂੰ ਸਮਝ ਨਾ ਆਵੇ....... ||

'ਗੱਗੀ' ਇੱਕ ਅਰਦਾਸ ਸਦਾ ਰੱਬ ਅੱਗੇ ਪਾਵੇ,
ਮਾੜਾ ਚੱਲੇ ਜੇ ਵਕਤ ਤਾਂ ਵੀ ਚੰਗਾ ਛੇਤੀ ਆਵੇ,
ਕਿਹੜੀ ਗੱਲੋਂ ਇਹ ਮਾੜੇ ਦਿਲ ਸਮਝ ਨਾ ਪਾਵੇ, ਦਿਲ ਸਮਝ ਨਾ ਪਾਵੇ....... ||

* ਰੋਹਿਤ ਬਾਂਸਲ *​
 
Top