ਬਾਬਾ ਬੋਹੜ ਗੁਰਦਾਸ ਮਾਨ

ਵਾਹ ਰੋਟੀਆਂ ਖਾਹ ਰੋਟੀਆਂ ਆਹ ਪੀਰਾਂ ਦੀਆਂ ਚੰਡੀਆਂ...
ਰੁਖੀਆਂ ਸੁੱਕੀਆਂ ਆਸ਼ਿਕ਼ ਮੰਗਦੇ ਲੋਕੀਂ ਤੱਤੀਆਂ ਠੰਡੀਆਂ...

ਨਾ ਬੇਲੇ ਨਾ ਜਂਗਲ ਰਹਿ ਗਏ ਨਾ ਰੋਹੀਆਂ ਨਾ ਜੰਡੀਆਂ...
ਪੱਧਰੇ ਕਰ ਕਰ ਖੇਤ ਬਣਾ ਲਏ ਕੰਧਾ ਕਰ ਕਰ ਮੰਡੀਆਂ...

ਲੁਕਾਂ ਪਾ ਪਾ ਸੜਕਾਂ ਬਣੀਆਂ ਕੀ ਪਹੀਆਂ ਕੀ ਡੰਡੀਆਂ...
ਅੱਧੇ ਆਖਣ ਕਰੀ ਤਰੱਕੀ ਅੱਧੇ ਕਰਦੇ ਭੰਡੀਆਂ...

ਰਖਦੇ ਆਸ ਬਦਾਮਾਂ ਵਾਲੀ ਬੀਜ ਲਸਣ ਦੀਆਂ ਗੰਡੀਆਂ...
ਗੱਡੀਆਂ ਨੇ ਤੁਰ ਜਾਣਾ ਜਦ ਹਰੀਆਂ ਹੋ ਗਈਆਂ ਝੰਡੀਆਂ...
ਬਾਬਾ ਬੋਹੜ ਗੁਰਦਾਸ ਮਾਨ
 
Top