ਬਾਬਾ ਨਾਨਕ

Arun Bhardwaj

-->> Rule-Breaker <<--


ਕਈ ਪੀੜੀਆਂ ਰੁੱਲ ਜਾਣੀਆਂ ਨੇ ,ਪਹਿਲਾ ਵੀ ਕਈ ਰੁੱਲ ਗਈਆਂ
ਕਿਉਂਕਿ ਸਾਨੂੰ ਬਾਬੇ ਨਾਨਕ ਦੀਆਂ ਸਭ ਸਿਖਿਆਵਾਂ ਭੁੱਲ ਗਈਆਂ

ਖੂਨ ਪਸੀਨੇ ਦੀ ਅੱਜ ਕੋਈ ਕਰਕੇ ਖਾਂਦਾ ਨਹੀ ਸਭ ਖੋਹਕੇ ਖਾਂਦੇ ਨੇ
ਕੋਧਰੇ ਦੀਆਂ ਰੋਟੀਆਂ ਹਜਮ ਨਹੀ ਹੋਈਆਂ ,ਮਹਿੰਗੇ ਮੁੱਲ ਪਈਆਂ

ਔਰਤ ਦੀ ਦੁਸ਼ਮਣ ਹੋਰ ਨੀ ਕੋਈ , ਔਰਤ ਹੀ ਦੁਸ਼ਮਣ ਬਣ ਬੈਠੀ
ਸੁਆਰਥ ਇੰਨਾ ਵਧਿਆ,ਕਿ ਇਕ ਦੂਜੀ ਨੂੰ ਮਾਰਨ ਤੇ ਤੁੱਲ ਗਈਆਂ

ਜਿਸ ਮੰਨ ਵਿਚ ਉਸ ਅਕਾਲ ਪੁਰਖ ਦਾ ਨਾਮ ਤੈਰਨਾ ਚਾਹੀਦਾ ਲੋਕੋ
ਅੱਜ ਉਸ ਸ਼ੁੱਧ ਤਲਾਅ ਦੇ ਵਿਚ ਪਾਪਾਂ ਦੀਆਂ ਜਹਿਰਾਂ ਘੁਲ ਗਈਆਂ

ਸੁਣਿਆ ਏ ,ਗਰੀਬ ਦੇ ਕੋਲੋ ਤਾ ਰੱਬ ਵੀ ਮੂੰਹ ਮੋੜ ਲੈਂਦਾ ਏ ਸੱਜਣਾ
ਅਮੀਰ ਵੀ ਰੋਗੀ,ਕਿਉਂਕਿ ਟੈਨਸ਼੍ਨਾ ਦੀਆਂ ਨੇਹਰੀਆਂ ਝੁੱਲ ਗਈਆਂ

ਬਾਬਾ ਨਾਨਕ ਹੈਰਾਨ ਹੋਇਆ ਲਾਲੀ ਦੇਖਕੇ ਆਪਣੇ ਹੀ ਪੈਰੋਕਾਰਾਂ ਨੂੰ
ਜਦੋ ਤੋਂ ਪੰਜਾਬ 'ਚ ਬਾਬੇ ਬਣਾਉਣ ਦੀਆਂ ਫੈਕਟਰੀਆਂ ਖੁੱਲ ਗਈਆਂ

ਰਿਟਨ ਬਾਏ..... ਲਾਲੀ ਅੱਪਰਾ ..28 -11 -2012
 
Top