ਬਾਬਲ ਵਿਹੜੇ ਕੁੜੀਆਂ ਚਿੱੜੀਆਂ

Saini Sa'aB

K00l$@!n!
ਬਾਬਲ ਵਿਹੜੇ
ਕੁੜੀਆਂ ਚਿੱੜੀਆਂ
ਚੁਗਣ ਵੇ ਚੋਗ ਖਿਲਾਰੀ ,
ਬਾਬਲ ਬਣਿਆ ਦਾਨ ਦਾ ਪਾਤਰ,
ਕੇਹੀ ਜੂਨ ਪਿਆਰੀ ।
ਬਾਬਲ ਵਿਹੜੇ’ਕੁੜੀਆਂ ਚਿੜੀਆਂ
ਬਣੀਆਂ ਰਹਿਣ ਖਜ਼ਾਨਾ ,
ਗਿਠ-ਗਿਠ ਮਿਣ
ਤਾਂਹ ਉਸਾਰੇ
ਲੈ ਜਾਂਦੈ ਆਣ ਬਿਗਾਨਾ
ਬਾਬਲ ਵਿਹੜੇ
ਕੁੜੀਆਂ ਚਿੱੜੀਆਂ
ਕਰਦੀਆਂ ਰਹਿਣ ਗੁਲਾਮੀ,
ਅੱਖ ਕਿਣਕੇ ਵਾਂਗਰ ਰੜਕੇ,
ਤੋਰਨ ਨੂੰ ਦਿਲ ਬਾਹਲਾ ਤੜਫੇ ।
ਅੰਮੜੀ ਪਿਆਰੀ ਦੇਦੇ ਹਾਰੀ
ਨੂੰਹ ਨਕੋਰ ਤੱਕ ਸਲਾਮੀ
ਬਾਬਲ ਵਿਹੜੇ
ਕੁੜੀਆਂ ਚਿੱੜੀਆਂ
ਤੁਲਸੀ ਦਾ ਬੂਟਾ ਜਾਪੇ
ਕਾਹਤੋਂ ਕੋਈ
ਵਿਤਕਰਾ ਕਰਦੈ
ਜਣਨ ਤੋਂ ਹਰ ਕੋਈ ਡਰਦੈ
ਧੀ ਵਿਦਰੋਹ ਦਾ ਗੀਤ ਅਲਾਪੇ
——–0——–
ਅਲੀ ਰਾਜਪੁਰਾ
 
Top