| |||||||
|
|
| | ||
| | ||
|
ਬਾਪੂ ਚਾਚੇ ਤਾਏ ਛੱਡ ਗਏ ਛੱਡਿਆ ਪਿੰਡ ਭਰਾਵਾਂ, ਰੜਕਦੀਆਂ ਨਹੀਂ ਮੇਰੇ ਪਿੰਡ ਦੀਆਂ ਧੀਆਂ ਭੈਣਾ ਮਾਂਵਾਂ। ਜਿਸ ਪਿੰਡ ਖ੍ਹੇਲੀ ਲੁਕਣ ਮਚਾਈ ਗੁੱਲੀ ਡੰਡਾ ਖਿੱਦੋ, ਦੱਸੋ ਯਾਰੋ ਆਪਣੇ ਪਿੰਡ ਵਿੱਚ ਕਿਸ ਦਾ ਪਿੱਠੂ ਢਾਹਵਾਂ। ਸਾਰਾ ਪਿੰਡ ਵਿਦੇਸ਼ੀ ਹੋ ਗਿਆ ਕਈ ਮੁਲਕਾਂ ਦੇ ਵਾਸੀ, ਕਨੇਡਾਂ ਦਾ ਪਾਸਪੋਰਟ ਮੈਂ ਕੇਹੜੇ ਚੁੱਲੇ ਡਾਹਵਾਂ। ਰੌਣਕ ਮੇਲੇ ਖਤਮ ਹੋਏ ਤੇ ਮਿਟ ਗਈ ਸਾਂਝ ਭਿਆਲੀ, ਯਾਦ ਕਰਾਂ ਕਿ ਭੁੱਲ ਜਾਵਾਂ ਮੈਂ ਹੁਣ ਪਿੰਡ ਦਾ ਸਰਨਾਵਾਂ। ******** |