ਬਾਪੂ ਕਰਦਾ ਹੈ ਗਲਾਂ ਫੋਟੋ ਅੱਗੇ ਧਰ ਕੇ

Student of kalgidhar

Prime VIP
Staff member
ਬਾਪੂ ਕਰਦਾ ਹੈ ਗਲਾਂ ,ਫੋਟੋ ਅੱਗੇ ਧਰ ਕੇ , ਡਿਗਦੇ ਅਖੀਆਂ ਚੋਂ ਹੰਝੂੰ, ਟਿੱਪ ਟਿੱਪ ਕਰ ਕੇ , ਕੀ ਖਟਿਆ ਭਗਤ ਸਿੰਘਾਂ ਦੇਸ਼ ਲਈ ਮਰ ਕੇ , ਤੁਸੀਂ ਹੋ ਗਏ ਸ਼ਹੀਦ ,ਅਜਾਦੀ ਲਭਦੇ , ਹੁਣ ਭੁਲ ਗਏ ਨੇ ਚੇਤੇ ਮਨਾਂ ਵਿਚੋਂ ਸਭ ਦੇ , ਦੇਸ਼ ਅੱਜ ਫੇਰ ਹੈ ਗੁਲਾਮ ਹੋ ਗਿਆ , ਗਰੀਬ ਕੌਡੀਆਂ ਦੇ ਭਾ ਹੈ ਨਿਲਾਮ ਹੋ ਗਿਆ , ਪਹਿਲਾਂ ਰਹੇ ਸਾਨੂੰ ਅੰਗਰੇਜ ਲੁਟਦੇ , ਹੁਣ ਸੰਨ੍ਹ ਸਾਨੂੰ ਆਪਣੇ ਹੀ ਲਾਈ ਜਾਂਦੇ ਨੇ , ਬੇਈਮਾਨੀ ਭਰੀ ਦਿਲਾਂ ਵਿਚ ਸਭ ਦੇ , ਲਗਦਾ ਏ ਦਾਆ ਜੀਹਦਾ ਲਾਈ ਜਾਂਦੇ ਨੇ , ਕੁਖ ਵਿਚ ਮਾਰੀ ਜਾਂਦੇ ਧੀਆਂ ਸਾਰੀਆਂ , ਕੁਝ ਸੜੀ ਜਾਣ ਦਾਜ ਲਈ ਵਿਚਾਰੀਆਂ, ਮੰਦਾ ਹਾਲ ਹੋਇਆ ਖੇਤੀ ਵਿਚ ਜੱਟ ਦਾ , ਗਭਰੂ ਸ਼ੋਕੀਨਾਂ ਨੂੰ ਨਸ਼ਿਆਂ ਨੇ ਪੱਟ ਤਾ , ਬਜੁਰਗਾਂ ਨੂੰ ਘਰ ਵਿਚੋਂ ਧੱਕੇ ਪੈਂਦੇ ਨੇ , ਓਹ ਸੜਕਾਂ ਤੇ ਰੁਲਦੇ , ਪੁੱਤ ਨੂੰਹ ਕੋਠੀਆਂ ‘ਚ ਰਹਿੰਦੇ ਨੇ , ਇਕ ਵਾਰੀ ਇਥੇ ਜਰਾ ਵੇਖ ਆਣ ਕੇ, ਹੋਇਆ ਕਿਹਨਾਂ ਲਈ ਸ਼ਹੀਦ, ਹੋਊ ਦੁਖ ਜਾਣ ਕੇ , ਰਖ ਹਿੱਕ ਉੱਤੇ ਫੋਟੋ , ਬਾਪੂ ਵੀ ਸੋਂ ਗਿਆ ਲੰਮੀ ਤਾਣ ਕੇ ,!!
 
Top