ਬਾਗੀ

ਮੇਰਾ ਕੰਮ ਬਾਗੀ, ਮੇਰੀ ਤਬੀਅਤ ਬਾਗੀ ਉਏ ਕੰਜਰੋ ਤੁਸੀਂ ਤੇ ਮੇਰੀ ਕੌਮ ਨੂੰ ਹੀ ਬਾਗੀ ਬਣਾ ਦਿੱਤਾ,
ਜੱਦ ਬਾਬੇ ਨਾਨਕ ਨੇ ਜਨੇਊ ਨਾਂ ਪਾਇਆ ਤੇ ਲਾ ਦੋਸ਼ ਉਹਨਾਂ ਤੇ ਲੋਕਾਂ ਨੇ ਉਸ ਨਿੱਘੀ ਆਤਮਾ ਨੂੰ ਹੀ 'ਕਾਫਿਰ' ਬਣਾ ਦਿੱਤਾ,
ਨਾਂ ਜੁਲਮ ਕਰਨ ਦਿੱਤਾ ਤੇ ਨਾਂ ਸਹਿਣ ਦਿੱਤਾ ਤਾਂਹਿਉਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਪੰਥ ਸਜਾ ਦਿੱਤਾ,
ਇਸੇ ਬਖਸ਼ੀਉ ਬਾਗੀ ਤਬੀਅਤ ਨੇ ਹਿੰਦੋਸਤਾਨ ਦੀ ਰੁਲਦੀ ਇੱਜ਼ਤ ਨੂੰ ਗਜਨੀ ਦੇ ਬਜ਼ਾਰਾਂ ਵਿੱਚੋਂ ਬਚਾ ਦਿੱਤਾ,
ਸੰਥਿਆ ਕਰਦਿਆਂ ਕਰਦਿਆਂ ਜੱਦ ਪਤਾ ਲੱਗਾ ਬਾਬੇ ਦੀਪ ਸਿੰਘ ਜੀ ਨੂੰ ਨਾਲ ਅਬਦਾਲੀ ਖੰਡਾ ਖੜਕਾ ਦਿੱਤਾ,
ਲੈ ਗੁਰਬਾਣੀ ਦੀ ਸੇਧ ਨੂੰ ਬਾਬੇ ਤੀਰ ਵਾਲੇ ਖਾਲਸੇ ਭਿੰਡਰਾਂ ਵਾਲੇ ਨੇ ਭਾਰਤੀ ਫੌਜ ਨਾਲ ਮੱਥਾ ਲਾ ਦਿੱਤਾ,
"ਪ੍ਰੀਤ" ਹੁਣ ਵਾਰੀ ਤੇਰੀ ਏ ਫਿਰ ਨਾਂ ਕਹੀਂ ਕੇ "ਕਾਫਿਰਾਂ" ਤੇਰਾ ਹੱਸਦਾ ਵੱਸਦਾ ਘਰ ਢਾਹ ਦਿੱਤਾ ।
 

→ ✰ Dead . UnP ✰ ←

→ Pendu ✰ ←
Staff member
ਨਾਂ ਜੁਲਮ ਕਰਨ ਦਿੱਤਾ ਤੇ ਨਾਂ ਸਹਿਣ ਦਿੱਤਾ ਤਾਂਹਿਉਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਪੰਥ ਸਜਾ ਦਿੱਤਾ :wah
 
Top