ਬਹੁਤ ਦਿਨਾਂ ਤੋਂ

ਅੰਮੀ ! ਤੇਰਾ ਘਰ ਨਹੀ ਤਕਿਆ, ਬਹਤ ਦਿਨਾ ਤੋ ,
ਨਾ ਹੀ ਤੇਰੇ ਹਥ ਦਾ ਖਾਦਾ, ਬਹੁਤ ਦਿਨਾ ਤੋਂ ,

ਮੁਦਤ ਹੋਈ ਤੁਰਿਆ ਸਾਂ , ਮੈਂ ਰੋਟੀ ਲਭਣ ,
ਰੋਟੀ ਪਿਛੇ ! ਪਿਛਾ ਭੁਲਿਆ, ਬਹੁਤ ਦਿਨਾ ਤੋਂ ,
...
ਬੀਜ ਖਿਲਾਰੇ , ਪਾਣੀ ਲਾਏ ਰਾਤੀਂ ਜਿਸ ਨੂੰ ,
ਓਸੇ ਬਾਗ 'ਚ' ਜਾ ਨਾ ਹੋਇਆ ਬਹੁਤ ਦਿਨਾ ਤੋਂ ,

ਜਿਸ ਦੇ ਕੁੰਡਿਆ , ਕਿਲਾਂ ਉਤੇ ਦਸਖਤ ਮੇਰੇ ,
ਉਹੀ ਨਾਂ ਬੂਹਾ ਖੜਕਾਇਆ ਬਹੁਤ ਦਿਨਾਂ ਤੋਂ...


writer: unknown
 
Top