ਬਹਰ ਦਾ ਸ਼ੌਕ

ਜਿਹੜੇ ਦੋਸਤਾਂ ਨੂੰ ਬਹਰ ਦਾ ਸ਼ੌਕ ਹੈ,ਉਨਾਂ ਲਈ; ਪਾਤਰ ਸਾਹਿਬ ਵਲੋਂ ਵਰਤੀਆਂ ਬਹਰਾਂ ਇਹ ਨੇ:
੧.ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ
੨੧੨-੨੧੨-੨੧੨-੨੧੨ ਹਰ ਇਕ ਸਤਰ

੨.ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ
ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ
੨੧੨੨-੨੧੨੨-੨੧੨੨-੨੧੨

੩.ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਪੜੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ
੧੧੨੧-੨੧੨੨//੧੧੨੧-੨੧੨੨

੪.ਬਲਦਾ ਬਿਰਖ ਹਾਂ,ਖਤਮ ਹਾਂ,ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ
੨੨੧-੨੧੨੧-੧੨੨੧-੨੧੨

੫.ਖੂਬ ਨੇ ਇਹ ਝਾਂਜਰਾਂ ਛਣਕਣ ਲਈ
ਪਰ ਕੋਈ ਚਾਅ ਵੀ ਤਾਂ ਨੱਚਣ ਲਈ
੨੧੨੨-੨੧੨੨-੨੧੨

੬.ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖ਼ੰਜਰ ਹੋ ਗਿਆ |
ਸੋਚਿਆ ਸੀ ਨਾ ਕਦੇ ਇਉਂ ਹੋਏਗਾ ਪਰ ਹੋ ਗਿਆ
੨੧੨੨-੨੧੨੨-੨੧੨੨-੨੧੨

੭.ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਓ ਸਰਦਲਾਂ ਤੋਂ ਚੁੱਕ ਕੇ ਅਕਬਾਰ ਆਈ ਹੈ
੧੨੨੨-੧੨੨੨-੧੨੨੨-੧੨੨੨
 
੨.ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ
ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ
:salut

waah g waah
 
Top