ਬਸ ਦਿਲਾ ਇਕ ਕਦਮ ਹੋਰ

Yaar Punjabi

Prime VIP
ਬਸ ਇੱਕ ਕਦਮ ਹੋਰ
ਬਸ ਦਿਲਾ ਇਕ ਕਦਮ ਹੋਰ
ਮੰਜਿਲ ਤੇ ਜਾਣ ਲਈ ਹਿੰਮਤ ਦੀ ਹੀ ਹੈ ਲੋੜ
ਬਸ ਇੱਕ ਕਦਮ ਹੋਰ
ਸੋਚ ਤੂੰ ਕਿਉ ਆਇਆ ਏ ਜੱਗ ਤੇ ਬੱਸ ਏ ਸਮਝਣ ਦੀ ਲੋੜ
ਬਸ ਇੱਕ ਕਦਮ ਹੋਰ


"ਕਰ ਅਾਲੋਚਨਾ ਤੇਰੀ ਕਿੰਨਾ ਤੈਨੂੰ ਯਾਦ ਕਰਦੇ
ਨੁਕਸ ਤੇਰੇ ਦੱਸਣ ਤੈਨੂੰ ਤੇ ਸਮਾ ਆਪਣਾ ਬਰਬਾਦ ਕਰਦੇ
ਹਰ ਮਹਿਫਲ ਚ ਜਾ ਤੇਰੀਆ ਕਮੀਆ ਦਾ ਹਿਸਾਬ ਕਰਦੇ
ਤੇਰਾ ਕੰਮ ਬੋਲਦਾ ਲੋਕਾ ਚ ਤੈਨੂੰ ਹੀ ਜਿੰਦਾਬਾਦ ਕਰਦੇ"
"ਆਪ ਮੁਹਾਰੇ ਨਿਕਲੂ ਸਿਫਤ ਤੇਰੀ
ਜੇ ਚੜੀ ਤੇਰੇ ਤੇ ਰਹੇ ਕੰਮ ਦੀ ਲੋਰ


ਬਸ ਇੱਕ ਕਦਮ ਹੋਰ
ਬਸ ਦਿਲਾ ਇਕ ਕਦਮ ਹੋਰ
ਵੇਖ ਦੁਨੀਆ ਦੇ ਰੰਗ ਨਾ ਅੱਖ ਭਰ ਵੇ
ਦਿਲ ਨੂੰ ਕਰ ਤੂੰ ਥੋੜਾ ਕਠੋਰ

ਬਸ ਇੱਕ ਕਦਮ ਹੋਰ


"ਸੱਚ ਵਾਗੂੰ ਤੂੰ ਮਜਬੂਰ ਹੋ ਗਿਆ
ਝੂਠ ਵਾਗੂੰ ਬਦਨਾਮ ਅੱਜ ਮਸਹੂਰ ਹੋ ਗਿਆ
ਕੀ ਹੋਇਆ ਜੇ ਤੈਨੁੰ ਵੀ ਤਾਕਤ ਆਪਣੀ ਦਾ ਸਰੂਰ ਹੋ ਗਿਆ
ਇਹੀ ਤਾ ਹਰ ਇੱਕ ਦਾ ਦਸਤੂਰ ਹੋ ਗਿਆ"
"ਗੈਰਾ ਤੇ ਬੜਾ ਅਜਮਾਇਆ
ਆਪਣੇ ਅੈਬਾ ਤੇ ਵੀ ਅਜਮਾ ਲਈ ਜੋਰ


ਬਸ ਇੱਕ ਕਦਮ ਹੋਰ
ਬਸ ਦਿਲਾ ਇਕ ਕਦਮ ਹੋਰ
ਆਪਣੀ ਤਰਜ ਤੇ ਜੀ ਲੈ ਜਿੰਦਗੀ
ਨਾ ਦੇਈ ਦੁਨੀਆ ਹੱਥ ਡੋਰ
ਬਸ ਇੱਕ ਕਦਮ ਹੋਰ


"ਤੈਨੂੰ ਗਲ ਲਾਉਦੇ
ਗਲ ਘੁੱਟ ਵਿਖਾਉਦੇ
ਤੈਨੂੰ ਦੁਨੀਆਦਾਰੀ ਸਿਖਾਉਦੇ
ਤੂੰ ਜਰੇ ਤੇ ਉਹ ਜੁਲਮ ਢਾਉਦੇ
ਵੇਖ ਤੈਨੂੰ ਵੀ ਉਹ ਸਹਿਣਸੀਲ਼ ਤੇ ਮਹਾਨ ਬਣਾਉਦੇ"
ਲੱਗ ਦੁਨੀਆ ਪਿਛੇ
ਹੋਸਲੇ ਨਾ ਲਈ ਤੋੜ

ਬਸ ਇੱਕ ਕਦਮ ਹੋਰ
ਬਸ ਦਿਲਾ ਇਕ ਕਦਮ ਹੋਰ
ਮਨਦੀਪ ਬਸ ਇੱਕ ਕਦਮ ਹੋਰ
 
Top