ਬਲਦਾ ਬਿਰਖ

ਬਲਦਾ ਬਿਰਖ ਹਾਂ, ਖ਼ਤਮ ਹਾਂ, ਬੱਸ ਸ਼ਾਮ ਤੀਕ ਹਾਂ,
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ।
ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ,
ਪਾਣੀ ਨੇ ਮੇਰੇ ਗੀਤ, ਮੈਂ ਪਾਣੀ ਤੇ ਲੀਕ ਹਾਂ।
ਜਿਸ ਨਾਲੋਂ ਮੈਨੂੰ ਚੀਰ ਕੇ ਬੰਝਲੀ ਬਣਾ ਲਿਆ,
ਬੰਝਲੀ ਦੇ ਰੂਪ ਵਿੱਚ ਮੈਂ ਉਸ ਜੰਗਲ ਦੀ ਚੀਕ ਹਾਂ।
ਅੱਗ ਦਾ ਸਫ਼ਾ ਹੈ, ਉਸ ਤੇ ਮੈਂ ਫੁੱਲਾਂ ਦੀ ਸਤਰ ਹਾਂ,
ਉਹ ਬਹਿਸ ਕਰ ਰਹੇ ਨੇ, ਗਲਤ ਹਾਂ ਕਿ ਠੀਕ ਹਾਂ।
-(ਸੁਰਜੀਤ ਪਾਤਰ) :salut
 
Top