ਬਦਲੇ ਹੋਏ ਪਿੰਡ ਦਾ ਹਾਲ

ਬਦਲੇ ਹੋਏ ਪਿੰਡ ਦਾ ਮੈਂ ਹਾਲ ਲਿਖਤਾ
ਖੋਲ੍ਹਕੇ ਜੀ ਵੀਹ ਸੌ ਤੇਰਾਂ ਸਾਲ ਲਿਖਤਾ
ਤੀਆਂ ਆਲੀ ਥਾਂ ਉੱਗੇ ਅੱਕ ਲਿਖਤੇ
ਪਏ ਆਰਿਆਂ ਤੇ ਟਾਹਲੀਆਂ ਦੇ ਸੱਕ ਲਿਖਤੇ
ਲਿਖਤਾ ਕਿਸਾਨੀ ਵੱਲ ਪਈ ਮਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ
ਪਾਣੀ ਕੱਢਦੇ ਨੇ ਕੈਂਸਰਿਆ ਓਹੋ ਲਿਖੇ ਨਲਕੇ
ਟਿੱਲੇ ਬੈਠੇ ਜੋਗੀ ਰੱਬ ਭਾਲਦੇ ਪਿੰਡੇ ਖੇਹ ਮਲਕੇ
ਰੋਹੀ ਬੰਨੀਂ ਗਲਘੋਟੂ ਬੇਰਾਂ ਆਲੇ ਮਲ੍ਹੇ ਲਿਖਤੇ
ਚੋਰ, ਠੱਗ, ਸਾਧੂ ਤਿੰਨੇ ਰਲੇ ਲਿਖਤੇ
ਪਿੰਡ ਹੋਈਆਂ ਮੌਤਾਂ ਬਾਰੇ ਦੱਸੇਆ ਕਰ ਵਿਸਥਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ
ਕਬੱਡੀ ਗਰੌਂਡ ਦੀ ਥਾਂ ਕੱਟੇ ਗਏ ਪਲਾਟ ਲਿਖਤੇ
ਬੋਰੀ, ਗੱਟਾ, ਦਰੀ ਤੇ ਸਕੂਲ ਆਲੇ ਟਾਟ ਲਿਖਤੇ
ਨਿਆਂਈ ਬੈ ਕਰ ਜ਼ਹਾਜ਼ੇ ਚੜ੍ਹੇ ਪੁੱਤ ਲਿਖਤੇ
ਬਾਕੀ ਟੀਕੇ, ਸੀਸੀ, ਗੋਲੀਆਂ ਨਾ ਧੁੱਤ ਲਿਖਤੇ
ਚੋਰਾਂ ਨਾ ਰਲੀ ਕੁੱਤੀ ਲਿਖਿਆ ਪੰਥਕ ਸਰਕਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ
ਧੁੰਦ,ਤ੍ਰੇਲ, ਕੋਰਾ ਜੀ ਪੋਹ ਮਾਘ ਦਾ ਸਿਆਲ ਲਿਖਤਾ
ਉੱਡੇ ਪਹੀ ਉੱਤੇ ਧੂੜ ਗਰਮੀ ਦਾ ਹਾਲ ਲਿਖਤਾ
ਪਹਿਲੀ ਮੁਲਾਕਾਤ ਦਾ ਸਥਾਨ ਪਿੱਪਲਾਂ ਦੀ ਛਾਂ ਲਿਖਤੀ
ਟੁੱਕ ਦੰਦਾਂ ਨਾ ਬੁੱਲ੍ਹ ਤੇਰੇ ਮੂੰਹੋਂ ਨਿਕਲੀ "ਹਾਂ" ਲਿਖਤੀ
ਲਿਖਤਾ ਗੁਰੂ ਘਰ ਬੰਨੀਂ ਝਾਕ ਕੀਤੇ ਕੌਲ ਕਰਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ..

unknwn writer
 
Top