ਬਦਲੀ ਦੁਨੀਆਂ ਜਾਂ ਮੇਰੇ ਹੀ ਖਿਆਲ ਬਦਲੇ

naibtsabo

Member
ਬਦਲੀ ਦੁਨੀਆਂ ਜਾਂ ਮੇਰੇ ਹੀ ਖਿਆਲ ਬਦਲੇ
ਜਾਂ ਫਿਰ ਦੋਨੋ ਹੀ ਨਾਲੋ ਨਾਲ ਬਦਲੇ

ਜਲ੍ਪਰੀ ਕਦੇ ਨਾ ਹਥ ਲੱਗੀ
ਬੜੀ ਵੇਰ ਮਛੇਰਿਆਂ ਜਾਲ ਬਦਲੇ

ਰਾਂਝਾ ਸੈਦਾ ਤੇ ਹੀਰ ਹੀ ਨਈ
ਤਖਤ ਹਜਾਰਾ ਖੇੜੇ ਤੇ ਸਿਆਲ ਬਦਲੇ

ਸਾਡੇ ਮੋਸਮ ਬਹਾਰਾਂ ਦੇ ਬੀਤ ਚੱਲੇ
ਬੜੀ ਛੇਤੀ ਸੱਜਣ ਹੋ ਦਿਆਲ ਬਦਲੇ

ਏਹਨਾਂ ਮੋਮ ਦੇ ਬੁੱਤਾਂ ਨਾ ਬੁੱਲ ਫਰਕੇ
ਮੇਰੇ ਬੁੱਲਾਂ ਨੇ ਲਖ ਸਵਾਲ ਬਦਲੇ

ਤੇਰੇ ਮਥੇ ਕੀ ਪੀੜ ਦੀ ਲੀਕ ਉਭਰੀ
ਸਾਡੇ ਚੇਹਰਿਆਂ ਦੇ ਜਾਹੋ ਜਲਾਲ ਬਦਲੇ

ਹੋਠੋੰ ਤੇਗ ਤੇ ਨੈਣਾਂ ਚੋ ਤੀਰ ਚੱਲੇ
ਪਰ ਅਸੀਂ ਨਾ ਕਦੇ ਵੀ ਢਾਲ ਬਦਲੇ

ਰੂਬਰੂ ਹੋਏ ਨਾ ਸੁਖ ਸਕੂਨ ਮੇਰੇ
ਕਈ ਰੱਬ ਤੇ ਉਹਦੇ ਦਲਾਲ ਬਦਲੇ
naib^ 30.09.2010
 
Top