ਬਦਲ ਗਿਆ ਪੰਜਾਬ ਤੇਰਾ ਰੋਜ਼ ਮਿਲਦੇ ਸੁਨੇਹੇ

Saini Sa'aB

K00l$@!n!
ਮਾਸ ਦੇ ਬੁੱਤ ਨਗੀਨੇ ਵਿਕਦੇ
ਹੁਣ ਸੱਜਣਾਂ ਵਿੱਚ ਬਜ਼ਾਰਾਂ ਦੇ

ਸਿੱਕਿਆਂ ਦੇ ਕਾਦਰ ਕੀ ਜਾਨਣ
ਕੀ ਮੁੱਲ ਹੁੰਦੇ ਨੇ ਦਿਲਦਾਰਾਂ ਦੇ

ਨੰਗਪੁਣੇ ਦੀ ਹੱਦ ਹੋ ਗਈ
ਪੰਨੇ ਰੋ ਪਏ ਨੇ ਅਖਬਾਰਾਂ ਦੇ

ਪਰਦੇ ਤੇ ਪਰਦਾ ਲਾਹ ਦਿੰਦੇ
ਨਾਮ ਚਮਕਣ ਬੇਸ਼ਰਮੇ ਫਨਕਾਰਾਂ ਦੇ

ਪਿਛੋਕੜ ਨੂੰ ਪਛਾੜੀ ਜਾਂਦੇ ਨੇ
ਗੀਤ ਨਵ ਜੰਮਿਆ ਗੀਤਕਾਰਾਂ ਦੇ

ਪਰਦੇਸ ਜਾਣ ਦੀ ਸੋਚ ਨੇ
ਨਿਕੰਮੇ ਕੀਤੇ ਪੁੱਤ ਸਰਦਾਰਾਂ ਦੇ

ਪੰਜਾਬ ਦੀਆਂ ਤਲਵਾਰਾਂ ਸੁੱਤੀਆ
ਸਿਰ ਵੱਧ ਗਏ ਨੇ ਗੱਦਾਰਾਂ ਦੇ

ਸੱਚੇ ਰੱਬ ਨੂੰ ਢਾਹ ਲਾਂਉਦੇ
ਪਾਠ ਧਰਮੀ ਠੇਕੇਦਾਰਾਂ ਦੇ

ਮੇਰੀਆਂ ਚੀਕਾਂ ਕਦੇ ਨਾ ਸੁਣੀਆਂ
ਕਹਿੰਦੇ ਲੋਕੀ ਕੰਨ ਦੀਵਾਰਾਂ ਦੇ

ਦੇਸ਼ ਮੇਰਾ ਭੁੱਖੇ ਦਾ ਭੁੱਖਾ
ਢਿੱਡ ਭਰਦੇ ਨੇ ਸਰਕਾਰਾ ਦੇ

ਅਮਲ ਕੋਈ ਵੀ ਕਰਦਾ ਨਹੀ
ਪੁੱਲ ਬੰਨੀਏ ਰੋਜ਼ ਵਿਚਾਰਾਂ ਦੇ

ਕੀ ਯਸ਼ਨ ਮੰਨਾਈਏ ਹੁਣ ਯਾਰੋ
ਸਾਡੀਆਂ ਜਿੱਤਾਂ ਦੇ ਜਾਂ ਹਾਰਾਂ ਦੇ

,ਬਦਲ ਗਿਆ ਪੰਜਾਬ ਤੇਰਾ
ਰੋਜ਼ ਮਿਲਦੇ ਸੁਨੇਹੇ ਯਾਰਾਂ ਦੇ

writer: unknown

copied from another site
__________________
 
Top