UNP

ਬਣ ਪਰਾਹੁਣਾ ਵਸਲ ਦਾ ਉਹ ਹਿਜਰ ਦੇ ਘਰ ਆ ਗਿਆ

Go Back   UNP > Poetry > Punjabi Poetry

UNP Register

 

 
Old 28-Jun-2014
R.B.Sohal
 
ਬਣ ਪਰਾਹੁਣਾ ਵਸਲ ਦਾ ਉਹ ਹਿਜਰ ਦੇ ਘਰ ਆ ਗਿਆ

ਬਣ ਪਰਾਹੁਣਾ ਵਸਲ ਦਾ ਉਹ ਹਿਜਰ ਦੇ ਘਰ ਆ ਗਿਆ
ਦਿੱਲ ਦੇ ਹਨੇਰ ਆਲਿਆਂ ਨੂੰ ਉਹ ਜੋਤ ਬਣ ਰੁਸ਼ਨਾ ਗਿਆ

ਕਈ ਵਾਰ ਆਪਣੇ ਆਪ ਤੋਂ ਹੋਇਆ ਮੈਂ ਬਹੁੱਤ ਦੂਰ ਸੀ
ਆਇਆ ਉਹ ਲੈ ਕੇ ਜਿੰਦਗੀ ਤੇ ਮੇਰੇ ਹਥ ਥਮਾ ਗਿਆ

ਸੋਚਿਆ ਹਰ ਗਮ ਨੂੰ ਜੁਦਾ ਖੁਸ਼ੀਆਂ ਤੋ ਮੈਂ ਹੁਣ ਕਰ ਦੇਵਾਂ
ਸਾਇਆ ਤਾਂ ਜਿੰਦਗੀ ਹੈ ਕਾਇਆ ਦੀ ਉਹ ਸਮਝਾ ਗਿਆ

ਖੁਸ਼ੀ ਦੇ ਰਸਤੇ ਚ ਆਉਂਦੀਆਂ ਮੈਂ ਔਕੜਾਂ ਨੂੰ ਗਾਹ ਦੇਵਾਂ
ਹਮਸਫਰ ਬਣਕੇ ਉਹ ਮੇਰਾ ਮੰਜਲ ਤੱਕ ਪਹੁੰਚਾ ਗਿਆ

ਚੰਨ ਅਤੇ ਸੂਰਜ ਵੀ ਵੰਡਦੇ ਨੇ ਬਹੁੱਤ ਲੋਆਂ ਮਗਰ
ਹਨੇਰਾ ਥੋੜੀ ਦੇਰ ਲਈ ਇੱਕ ਜੁਗਨੂੰ ਵੀ ਮਿਟਾ ਗਿਆ

ਆਰ.ਬੀ.ਸੋਹਲ

 
Old 28-Jun-2014
karan.virk49
 
Re: ਬਣ ਪਰਾਹੁਣਾ ਵਸਲ ਦਾ ਉਹ ਹਿਜਰ ਦੇ ਘਰ ਆ ਗਿਆ

thanks

 
Old 30-Jun-2014
R.B.Sohal
 
Re: ਬਣ ਪਰਾਹੁਣਾ ਵਸਲ ਦਾ ਉਹ ਹਿਜਰ ਦੇ ਘਰ ਆ ਗਿਆ

Originally Posted by karan.virk49 View Post
thanks
ਬਹੁੱਤ ਧੰਨਵਾਦ ਵਿਰਕ ਸਾਹਿਬ ਤੁਹਾਡਾ.............

Post New Thread  Reply

« Badnaam | ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ »
X
Quick Register
User Name:
Email:
Human Verification


UNP