ਬਗਾਵਤ

D_Bhullar

Bhullarz
ਬਗਾਵਤ...

ਫਿਰ ਬਾਗੀ ਸਿਰਾ ਨੂੰ ਵੱਢ ਹਕੂਮਤ ਬੋਵੇਗੀ
ਫਿਰ ੳੁਸ ਚੋ ਫਸਲ ਬਗਾਵਤ ੳੁਗ ਖਲੋਵੇਗੀ
ਜੁਲਮੀ ਬੂਟਾ ਦੀ ਪੈੜ" ਜੇ ਧਰਤੀ ਰੌਦ ਰਹੀ
ਸਿਰਲੱਥ ਜਵਾਨੀ ਦਾਗ ਲਹੂ ਨਾਲ ਧੋਵੇਗੀ
ਪੰਜਾਬ ਦੇ ਵਿਹੜੇ ਵਿਚਲਾ ਚਾਨਣ ਖੋਹਣ ਲੲੀ
ਦਿਲੀ ਦੀ ਬਿੱਲੀ ਜੇਲੀ ਚੰਨ ਲਕੋਵੇਗੀ
ਜੇ ਰੰਗ ਮਹਿਲਾ ਦੇ ਹਾਕਮ.ਕਿਰਨਾ ਕੈਦ ਕਰਨ
ਸੂਰਜ ਬਣ ਹੱਕੀ ਲਹਿਰ ਹਨੇਰਾ ਢੋਵੇਗੀ
ਪਰ ਵਿਰਲੀ ਟਾਂਵੀ ਵਫਾ ਤੇ ਲੱਖ ਸਾਜਸ਼ਾ
ਵਫਾਦਾਰੀ ਕਿਥੇ ਪੈਰ ਗੱਡ ਕੇ ਖਲੋਵੇਗੀ
ਹਰ ਪਰੳੁਪਕਾਰੀ ਕਦਮ ਦੁਅਾਲੇ ਤੁਹਮਤਾ
ਕੌਮ ਲੲੀ ਲੜਨ ਦੀ ਲੋੜ ਤਾ ਤਦ ਹੀ ਹੋਵੇਗੀ
ਪਹਿਲਾ ੲਿਸ ਭਰਮ ਚੋ ਬਾਹਰ ਨਿਕਲ ਕੇ..
ਫੇਰ ਲੜੀੲੇ॥

ਕਿ ਸਾਡੇ ਕਤਲ ਪਿਛੋ...ਕੋੲੀ ਅੱਖ ਰੋਵੇਗੀ!
 
Top