ਫੋਟੋਆਂ ਬਣਾ ਕੇ ਫੇਸਬੁੱਕ ਉੱਤੇ ਪਾਵਾਂ

ਕਦੇ ਮੋੜ ਤੇ ਮੈਂ ਖੜਾਂ, ਕਦੀ ਕੋਠੇ ਉੱਤੇ ਚੜਾਂ
ਤੇਰੀ ਖਾਤਰ ਰਕਾਨੇਂ ਨਿੱਤ ਮੁੰਡਿਆਂ ਨਾ ਲੜਾਂ
ਆਂਵੇ ਸਾਹਮਣੇ ਨਾ ਬੋਲੇਂ ਜਾਂਵੇ ਸੰਗ ਨੀ
ਫੋਟੋਆਂ ਬਣਾ ਕੇ ਫੇਸਬੁੱਕ ਉੱਤੇ ਪਾਵਾਂ
ਦੱਸ ਕਿਹੜੀ ਤੈਨੂੰ ਆਈ ਏ ਪਸੰਦ ਨੀ



ਨਵੀਂ ਬੰਨਾਂ ਨਿੱਤ ਪੱਗ, ਦਿਖਾਂ ਸਭ ਤੋਂ ਅਲੱਗ
ਤੇਰੀ ਆਈ ਡੀ ਦੀਆਂ ਕੁੜੀਆਂ ਨੂੰ ਲੱਗ ਜਾਂਦੀ ਅੱਗ
ਤੈਨੂੰ ਟੈਗ ਹਾਂ ਮੈਂ ਜਦੋ ਕੁੜੇ ਕਰਦਾ
ਬੰਨੇ ਜਾਂਦੇ ਨੇ ਕਮਿੰਟਾਂ ਵਾਲੇ ਰੰਗ ਨੀ
ਫੋਟੋਆਂ ਬਣਾ ਕੇ ਫੇਸਬੁੱਕ ਉੱਤੇ ਪਾਵਾਂ
ਦੱਸ ਕਿਹੜੀ ਤੈਨੂੰ ਆਈ ਏ ਪਸੰਦ ਨੀ
by my best friend
singh kulwinder
 
Top