ਫੈਸਲਾ ਤੇਰੇ ਹੱਕ ਵਿੱਚ

:wahਕਿੰਝ ਦੁਨੀਆਂ ਨੇ ਫੈਸਲਾ ਤੇਰੇ ਹੱਕ ਵਿੱਚ ਦੇ ਦਿੱਤਾ,
ਮੈਂ ਮੁਜਰਮਾਂ ਦੇ ਵਾਂਗ ਕਟਹਿਰੇ ਖੜਕੇ ਵੇਖਿਆ|

ਖਿੜੇ ਫੁੱਲਾਂ ਦੀ ਬਹਾਰ ਕਿਸੇ ਹੋਰ ਹਿੱਸੇ ਗਈ,
ਮੈਂ ਵਾਂਗ ਪੱਤਝੜ ਦੇ ਝੜ ਕੇ ਵੇਖਿਆ|

ਜੋ ਮੁਕੱਦਰਾਂ ਚ ਹੋਵੇ ਓਹੀ ਅਦਾ ਹੁੰਦਾ ਏ,
ਮੈਂ ਬੜਾ ਤਕਦੀਰਾਂ ਨਾਲ ਲੜਕੇ ਵੇਖਿਆ|

ਮੇਰੇ ਅਪਣੇ ਹੀ ਸੜੇ ਸੀ ਤਰੱਕੀ ਵੇਖ ਕੇ,
ਮੈਂ ਚਾਰ ਪੋੜੀਆਂ ਹੀ ਅਜੇ ਚੜਕੇ ਵੇਖਿਆ|

ਨਾਨਕ ਦੁਖੀਆ ਸਭ ਸੰਸਾਰ ਏ ਅਟੱਲ ਸੱਚ ਹੈ,
ਮੈਂ ਕੱਲੇ ਕੱਲੇ ਘਰ ਵਿੱਚ ਵੜਕੇ ਵੇਖਿਆ|

ਜੇ ਦੁਨੀਆਂ ਵਿੱਚ ਸੁਰਗ ਹੈ ਤਾਂ ਓ ਮਾਂ ਦੀ ਬੁੱਕਲ ਦੇ ਵਿੱਚ ਹੈ,
ਮੈਂ ਬਚਪਨ ਦੇ ਵਿੱਚ ਮਾਂ ਦੀ ਗੋਦੀ ਚੜਕੇ ਵੇਖਿਆ|

ਬਿਨਾਂ ਸਿਵੇ ਤੋਂ ਸਵਾਹ ਕਿਵੇਂ ਹੁੰਦਾ ਏ ਸਰੀਰ,
ਮੈਂ ਵਿਛੋੜੇ ਵਾਲੀ ਅੱਗ ਵਿੱਚ ਸੜਕੇ ਵੇਖਿਆ|:pr

ਕੁੱਝ ਸਿੱਕਿਆਂ ਲਈ ਜਾਨਵਰ ਬਣ ਜਾਂਦਾ ਏ ਇਨਸਾਨ,
ਮੈਂ ਆਦਮੀ ਹੀ ਆਦਮੀ ਤੇ ਭੜਕੇ ਵੇਖਿਆ|

'ਇਸ਼ਕ ਨੇ ਏ ਦੁਨੀਆਂ ਤਬਾਹ ਹੀ ਕੀਤੀ ਏ,
ਮੈਂ ਸਾਰੇ ਆਸ਼ਕਾਂ ਦੇ ਕਿੱਸੇ ਪੜਕੇ ਵੇਖਿਆ| :em
 
Top